ECB ਨੇ ਤੀਜੇ ਟੈਸਟ ਮੈਚ ਲਈ ਪਲੇਇੰਗ ਇਲੈਵਨ ਦਾ ਕੀਤਾ ਐਲਾਨ
By admin / February 14, 2024 / No Comments / Punjabi News
ਰਾਜਕੋਟ : ਇੰਗਲੈਂਡ ਕ੍ਰਿਕਟ ਬੋਰਡ (The England Cricket Board),(ਈ.ਸੀ.ਬੀ.) ਨੇ ਰਾਜਕੋਟ ‘ਚ ਭਾਰਤ ਖ਼ਿਲਾਫ਼ ਹੋਣ ਵਾਲੇ ਤੀਜੇ ਟੈਸਟ ਮੈਚ ਲਈ ਪਲੇਇੰਗ ਇਲੈਵਨ (Playing Eleven) ਦਾ ਐਲਾਨ ਕਰ ਦਿੱਤਾ ਹੈ। ਤੇਜ਼ ਗੇਂਦਬਾਜ਼ ਮਾਰਕ ਵੁੱਡ ਨੂੰ ਸ਼ੋਏਬ ਬਸ਼ੀਰ ਦੀ ਜਗ੍ਹਾ ਟੀਮ ‘ਚ ਸ਼ਾਮਲ ਕੀਤਾ ਗਿਆ ਹੈ।
ਈਸੀਬੀ ਦੇ ਬਿਆਨ ਵਿੱਚ ਕਿਹਾ ਗਿਆ ਹੈ, ‘ਥ੍ਰੀ ਲਾਇਨਜ਼ ਨੇ ਇੱਕ ਬਦਲਾਅ ਕੀਤਾ ਹੈ ਅਤੇ ਸ਼ੋਏਬ ਬਸ਼ੀਰ ਦੀ ਜਗ੍ਹਾ ਮਾਰਕ ਵੁੱਡ ਨੂੰ ਸ਼ਾਮਲ ਕੀਤਾ ਹੈ। ਕਪਤਾਨ ਬੇਨ ਸਟੋਕਸ ਰਾਜਕੋਟ ਵਿੱਚ ਆਪਣਾ 100ਵਾਂ ਟੈਸਟ ਮੈਚ ਖੇਡਣ ਲਈ ਤਿਆਰ ਹਨ।
ਸੀਰੀਜ਼ ਫਿਲਹਾਲ 1-1 ਨਾਲ ਬਰਾਬਰ ਹੈ। ਹੈਦਰਾਬਾਦ ਟੈਸਟ 28 ਦੌੜਾਂ ਨਾਲ ਹਾਰਨ ਤੋਂ ਬਾਅਦ ਭਾਰਤ ਨੇ ਵਿਸ਼ਾਖਾਪਟਨਮ ਵਿੱਚ ਦੂਜਾ ਟੈਸਟ 106 ਦੌੜਾਂ ਨਾਲ ਜਿੱਤ ਲਿਆ ਹੈ।
ਇੰਗਲੈਂਡ ਦੀ ਪਲੇਇੰਗ 11:
ਜ਼ੈਕ ਕ੍ਰਾਲੀ, ਬੇਨ ਡਕੇਟ, ਓਲੀ ਪੋਪ, ਜੋ ਰੂਟ, ਜੌਨੀ ਬੇਅਰਸਟੋ, ਬੇਨ ਸਟੋਕਸ (ਸੀ), ਬੇਨ ਫੋਕਸ, ਰੇਹਾਨ ਅਹਿਮਦ, ਟੌਮ ਹਾਰਟਲੀ, ਮਾਰਕ ਵੁੱਡ, ਜੇਮਸ ਐਂਡਰਸਨ।