ਲੁਧਿਆਣਾ: ਲੁਧਿਆਣਾ ਵਿੱਚ ਹੋਈ ਡੀ.ਐਸ.ਪੀ. ਦਿਲਪ੍ਰੀਤ ਸਿੰਘ ਸ਼ੇਰਗਿੱਲ (DSP Dilpreet Singh Shergill) ਦੀ ਮੌਤ ਨਾਲ ਜੁੜੀ ਅਹਿਮ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਡੀ.ਐਸ.ਪੀ. ਦੀ ਪਤਨੀ ‘ਤੇ ਪਰਿਵਾਰਕ ਮੈਂਬਰਾਂ ਨੇ ਗੰਭੀਰ ਦੋਸ਼ ਲਗਾਏ ਹਨ। ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੇ ਪਰਿਵਾਰ ਵੱਲੋਂ ਅੱਜ ਮਾਡਲ ਟਾਊਨ ਸਥਿਤ ਦਿਲਪ੍ਰੀਤ ਦੇ ਪੁਰਾਣੇ ਘਰ ‘ਚ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ।

ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਦਿਲਪ੍ਰੀਤ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ ਅਤੇ ਉਨ੍ਹਾਂ ਦੀ ਪਤਨੀ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਦੀ ਸੀ। ਪਰਿਵਾਰਕ ਮੈਂਬਰਾਂ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਖਾਣੇ ਵਿੱਚ ਕੋਈ ਸ਼ੱਕੀ ਪਦਾਰਥ ਮਿਲਾ ਕੇ ਦਿਲਪ੍ਰੀਤ ਸਿੰਘ ਨੂੰ ਦਿੱਤਾ ਜਾ ਰਿਹਾ ਸੀ।ਜ਼ਿਕਰਯੋਗ ਹੈ ਕਿ 22 ਫਰਵਰੀ ਨੂੰ ਦਿਲਪ੍ਰੀਤ ਸਿੰਘ ਦੀ ਜਿੰਮ ‘ਚ ਕਸਰਤ ਕਰਦੇ ਸਮੇਂ ਮੌਤ ਹੋ ਗਈ ਸੀ।

ਸੂਤਰਾਂ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਪੋਸਟਮਾਰਟਮ ਰਿਪੋਰਟ ‘ਚ ਖੁਲਾਸਾ ਹੋਇਆ ਹੈ ਕਿ ਉਨ੍ਹਾਂ ਦੀ ਮੌਤ ਦਿਲ ਫਟਣ ਕਾਰਨ ਹੋਈ ਹੈ ਅਤੇ ਉਨ੍ਹਾਂ ਦੇ 90 ਫੀਸਦੀ ਹਾਰਟ ਬਲਾਕੇਜ ਸੀ। ਦੱਸ ਦੇਈਏ ਕਿ ਉਹ ਮਲੇਰਕੋਟਲਾ ਵਿੱਚ ਤਾਇਨਾਤ ਸੀ ਅਤੇ ਉਹ ਲੁਧਿਆਣਾ ਵਿੱਚ ਏ.ਸੀ.ਪੀ. ਰਹਿ ਚੁੱਕੇ ਸਨ। ਉਨ੍ਹਾਂ ਦੇ ਨਜ਼ਦੀਕੀਆਂ ਦਾ ਕਹਿਣਾ ਹੈ ਕਿ ਉਹ ਸਿਹਤ ਪ੍ਰਤੀ ਬਹੁਤ ਚੇਤੰਨ ਸਨ ਅਤੇ ਨਿਯਮਿਤ ਤੌਰ ‘ਤੇ ਜਿੰਮ ਜਾਂਦੇ ਸਨ।

Leave a Reply