DEO ਨੇ ਵਿਭਾਗੀ ਅਧਿਕਾਰੀਆਂ ਨਾਲ ਕੀਤੀ ਮੀਟਿੰਗ
By admin / February 21, 2024 / No Comments / Punjabi News
ਹੁਸ਼ਿਆਰਪੁਰ : ਸਿੱਖਿਆ ਵਿਭਾਗ ਦੀ ਸਮੀਖਿਆ ਮੀਟਿੰਗ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਦੇ ਦਫ਼ਤਰ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਕਮਲਦੀਪ ਕੌਰ (District Education Officer Kamaldeep Kaur )ਦੀ ਪ੍ਰਧਾਨਗੀ ਹੇਠ ਹੋਈ। ਸਭ ਤੋਂ ਪਹਿਲਾਂ ਪਿਛਲੇ ਸਮੇਂ ਵਿਚ ਦਿੱਤੀਆਂ ਹਦਾਇਤਾਂ ਦੀ ਪਾਲਣਾ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਉਨ੍ਹਾਂ ਸੁਰੱਖਿਅਤ ਸਕੂਲ ਦੀ ਰਸੋਈ ਵਿਚ ਰਾਸ਼ਨ ਸਟੋਰਾਂ ਦੀ ਉਪਲੱਬਧਤਾ ਤੇ ਸਕੂਲ ਵਿਚ ਕਿਚਨ ਗਾਰਡਨ ਦੇ ਵਿਕਾਸ ਦਾ ਜਾਇਜ਼ਾ ਲਿਆ।
ਸਮੀਖਿਆ ਦੌਰਾਨ ਕਮਲਦੀਪ ਕੌਰ ਨੇ ਵਿਭਾਗੀ ਅਧਿਕਾਰੀਆਂ ਨੂੰ ਵਿਦਿਆਰਥੀਆਂ ਦੀ ਪ੍ਰਰਾਪਤੀ ਤੇ ਪੱਧਰ ਵਿਚ ਸੁਧਾਰ ਸਬੰਧੀ ਸੰਬੋਧਨ ਕਰਦਿਆਂ ਕਿਹਾ ਕਿ ਹਰ ਪੱਧਰ ‘ਤੇ ਸਾਂਝਾ ਸੰਕਲਪ ਵਿਕਸਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਮੂਹ ਅਧਿਆਪਕ ਤਨਦੇਹੀ ਨਾਲ ਕੰਮ ਕਰ ਸਕਣ, ਇਸ ਲਈ ਬਲਾਕ ਅਧਿਕਾਰੀਆਂ ਨੂੰ ਵਿਸ਼ੇਸ਼ ਤੌਰ ‘ਤੇ ਹਦਾਇਤ ਕੀਤੀ ਗਈ ਕਿ ਕਿਸੇ ਵੀ ਕਰਮਚਾਰੀ ਨੂੰ ਛੁੱਟੀ ਸਬੰਧੀ ਕੋਈ ਦਿੱਕਤ ਪੇਸ਼ ਨਾ ਆਵੇ, ਜੇਕਰ ਕੋਈ ਮਸਲਾ ਸਾਹਮਣੇ ਆਉਂਦਾ ਹੈ ਤਾਂ ਉਸ ਦਾ ਤੁਰੰਤ ਹੱਲ ਕੀਤਾ ਜਾਵੇ।
ਉਨ੍ਹਾਂ ਪਿੰਡਾਂ ਵਿਚ ਜਾ ਕੇ ਬੱਚਿਆਂ ਨੂੰ ਸਿੱਖਿਆ ਪ੍ਰਤੀ ਜਾਗਰੂਕ ਕਰਨ ਲਈ ਪੋ੍ਗਰਾਮ ਉਲੀਕਣ ਦੀ ਹਦਾਇਤ ਵੀ ਕੀਤੀ। ਇਸ ਮੌਕੇ ਜ਼ਲਿ੍ਹਾ ਸਮਾਰਟ ਕਲਾਸਰੂਮ ਕੋਆਰਡੀਨੇਟਰ ਸਤੀਸ਼ ਕੁਮਾਰ, ਵਰੁਣ ਜੈਨ, ਬੀਪੀਈਓ ਅਮਰੇਂਦਰ ਸਿੰਘ ਿਢੱਲੋਂ, ਬੀਪੀਈਓ ਚਰਨਜੀਤ, ਬੀਪੀਈਓ ਸੁਰਤੀਲਾਲ, ਬੀਪੀਈਓ ਜਸਵਿੰਦਰ ਬਾਂਸਲ, ਸੀਐਚਟੀ ਸੰਗੀਤਾ ਵਾਸੂਦੇਵ, ਬੀਐਨਓ ਨਛੱਤਰ ਰਾਮ, ਜਸਬੀਰ ਸਿੰਘ, ਸੰਪੂਰਨ ਸਿੰਘ, ਬਲਬੀਰ, ਸਰੂਪ ਲਾਲ, ਬਲਜੀਤ ਸਿੰਘ, ਨਰੇਸ਼ ਕੁਮਾਰ, ਗੁਰਦੇਵ ਸਿੰਘ,ਦਵਿੰਦਰ ਕੌਰ, ਹਰਵਿੰਦਰ ਸਿੰਘ, ਪਰਵੀਨ ਕੁਮਾਰ ਆਦਿ ਹਾਜ਼ਰ ਸਨ।