November 5, 2024

DAP ਦੀ ਭਾਰੀ ਕਮੀ ਨਾਲ ਜੂਝ ਰਿਹਾ ਪੰਜਾਬ, ਕਿਸਾਨਾਂ ਨੂੰ ਕਰਨਾ ਪੈ ਸਕਦਾ ਹੈ ਭਾਰੀ ਮੁਸ਼ਕਲਾਂ ਦਾ ਸਾਹਮਣਾ

Latest Punjabi News | DAP | Famers

ਸ਼ੇਰਪੁਰ : ਪੰਜਾਬ ਡੀ.ਏ.ਪੀ. ਦੀ ਭਾਰੀ ਕਮੀ ਨਾਲ ਜੂਝ ਰਿਹਾ ਹੈ। ਅਗਲੀ ਫ਼ਸਲ ਦੀ ਬਿਜਾਈ ਲਈ 5.1 ਲੱਖ ਮੀਟ੍ਰਿਕ ਟਨ ਦੀ ਘਾਟ ਹੈ, ਜਿਸ ਕਾਰਨ ਅਸਾਧ ਦੇ ਸੀਜ਼ਨ ਦੌਰਾਨ ਖਾਦ ਦੀ ਘਾਟ ਦੀ ਸਮੱਸਿਆ ਸਾਫ਼ ਦਿਖਾਈ ਦੇ ਰਹੀ ਹੈ। ਡੀ.ਏ.ਪੀ. ਖਾਦ ਦੀ ਸਪਲਾਈ ਚੀਨ, ਰੂਸ, ਯੂਕਰੇਨ ਅਤੇ ਸਾਊਦੀ ਅਰਬ ਵਰਗੇ ਦੇਸ਼ਾਂ ਤੋਂ ਕੀਤੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਕੇਂਦਰ ਨਾਲ ਸੰਪਰਕ ਕਰਕੇ ਸੂਬੇ ਨੂੰ ਡੀ.ਏ.ਪੀ. ਦੀ ਸਖ਼ਤ ਲੋੜ ਬਾਰੇ ਦੱਸਿਆ ਗਿਆ ਹੈ।

35 ਲੱਖ ਹੈਕਟੇਅਰ ਖੇਤਰ ਵਿੱਚ ਕਣਕ ਦੀ ਬਿਜਾਈ ਲਈ 5.5 ਲੱਖ ਮੀਟ੍ਰਿਕ ਟਨ ਦੀ ਲੋੜ ਦੇ ਮੁਕਾਬਲੇ 1 ਜੁਲਾਈ 2024 ਤੱਕ ਸਿਰਫ਼ 40 ਹਜ਼ਾਰ ਮੀਟ੍ਰਿਕ ਟਨ ਦੀ ਹੀ ਸਪਲਾਈ ਹੋ ਸਕੀ ਹੈ। ਇਸ ਘਾਟ ਕਾਰਨ ਜਿੱਥੇ ਕਣਕ ਦੀ ਪੈਦਾਵਾਰ ਵਿੱਚ ਕਮੀ ਆਉਣ ਦੀ ਸੰਭਾਵਨਾ ਹੈ, ਉੱਥੇ ਕਿਸਾਨ ਪਹਿਲਾਂ ਹੀ ਸੰਭਾਵੀ ਆਰਥਿਕ ਨੁਕਸਾਨ ਤੋਂ ਚਿੰਤਤ ਹਨ। ਅਸਾਧ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਕੇਂਦਰ ਸਰਕਾਰ ਨੇ ਪੰਜਾਬ ਨੂੰ 4.50 ਲੱਖ ਮੀਟ੍ਰਿਕ ਟਨ ਡੀ.ਏ.ਪੀ., 1.50 ਲੱਖ ਮੀਟ੍ਰਿਕ ਟਨ ਐਨ.ਪੀ.ਕੇ (ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ੀਅਮ) ਅਤੇ 1.50 ਲੱਖ ਮੀਟ੍ਰਿਕ ਟਨ ਐਸ.ਐਸ.ਪੀ. (ਸਿੰਗਲ ਸੁਪਰ-ਫਾਸਫੇਟ) ਖਾਦ ਅਲਾਟ ਕੀਤੀ ਗਈ ਹੈ। ਯਾਦ ਰਹੇ, ਪੰਜਾਬ ਨੇ 2023-24 ਦੇ ਸੀਜ਼ਨ ਦੌਰਾਨ ਕੇਂਦਰੀ ਪੂਲ ਵਿੱਚ 46 ਫੀਸਦੀ ਕਣਕ ਦਾ ਯੋਗਦਾਨ ਪਾਇਆ ਸੀ। ਖਾਦਾਂ ਦੀ ਸਪਲਾਈ ਵਿੱਚ ਕੋਈ ਵੀ ਵਿਘਨ ਰਾਜ ਅਤੇ ਦੇਸ਼ ਦੀ ਖੁਰਾਕ ਸੁਰੱਖਿਆ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦਾ ਹੈ। ਕੌਮਾਂਤਰੀ ਮੰਡੀ ਵਿੱਚ ਡੀ.ਏ.ਪੀ ਦੀਆਂ ਵਧੀਆਂ ਕੀਮਤਾਂ ਕਾਰਨ ਕੇਂਦਰ ਸਰਕਾਰ ਭਾਅ ਵਧਾ ਸਕਦੀ ਹੈ ਜਾਂ ਸਬਸਿਡੀ ਵਧਾ ਸਕਦੀ ਹੈ।

By admin

Related Post

Leave a Reply