Sports News : IPL 2024 ‘ਚ RCB ਨੇ ਚੇਨਈ ਸੁਪਰ ਕਿੰਗਜ਼ ਨੂੰ 27 ਦੌੜਾਂ ਨਾਲ ਹਰਾ ਕੇ ਪਲੇਆਫ ਦੀ ਟਿਕਟ ਪੱਕੀ ਕਰ ਲਈ ਹੈ। ਮੌਜੂਦਾ ਸੀਜ਼ਨ ‘ਚ ਆਰ.ਸੀ.ਬੀ ਨੇ ਜਿਸ ਤਰ੍ਹਾਂ ਨਾਲ ਆਪਣਾ ਸਫਰ ਸ਼ੁਰੂ ਕੀਤਾ ਹੈ, ਉਸ ਨੂੰ ਦੇਖਦੇ ਹੋਏ ਕਿਸੇ ਨੂੰ ਉਮੀਦ ਨਹੀਂ ਸੀ ਕਿ ਟੀਮ ਪਲੇਆਫ ‘ਚ ਪਹੁੰਚ ਸਕੇਗੀ। ਇਸ ਦੇ ਨਾਲ ਹੀ CSK ਦੀ ਹਾਰ ਨਾਲ ਮਹਿੰਦਰ ਸਿੰਘ ਧੋਨੀ ਦਾ ਇਸ ਵਾਰ ਖਿਤਾਬ ਜਿੱਤਣ ਦਾ ਸੁਪਨਾ ਵੀ ਚਕਨਾਚੂਰ ਹੋ ਗਿਆ। ਇਸ ਹਾਰ ਤੋਂ ਧੋਨੀ ਇੰਨੇ ਨਿਰਾਸ਼ ਨਜ਼ਰ ਆਏ ਕਿ ਉਹ ਇਕੱਲੇ ਹੀ ਡਰੈਸਿੰਗ ਰੂਮ ਗਏ ਅਤੇ ਮੈਦਾਨ ‘ਤੇ ਵਿਰੋਧੀ ਟੀਮ ਦੇ ਸਾਰੇ ਖਿਡਾਰੀਆਂ ਨਾਲ ਹੱਥ ਵੀ ਨਹੀਂ ਮਿਲਾਇਆ।
ਸੀ.ਐਸ.ਕੇ ਟੀਮ ਦੇ ਸਾਬਕਾ ਕਪਤਾਨ ਐਮ.ਐਸ ਧੋਨੀ ਆਰ.ਸੀ.ਬੀ ਟੀਮ ਦੇ ਖ਼ਿਲਾਫ਼ ਮੈਚ ਵਿੱਚ ਹਾਰ ਤੋਂ ਬਾਅਦ ਬਹੁਤ ਨਿਰਾਸ਼ ਸਨ। ਉਨ੍ਹਾਂ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿਚ ਉਹ ਮੈਚ ਤੋਂ ਬਾਅਦ ਆਰਸੀਬੀ ਦੇ ਖਿਡਾਰੀਆਂ ਨਾਲ ਹੱਥ ਮਿਲਾਏ ਬਿਨਾਂ ਡਰੈਸਿੰਗ ਰੂਮ ਵਿਚ ਚਲੇ ਗਏ। ਵਾਇਰਲ ਹੋ ਰਹੀ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਬਾਕੀ ਟੀਮ ਦੇ ਖਿਡਾਰੀ ਵਿਰੋਧੀ ਟੀਮ ਦੇ ਸਾਥੀਆਂ ਨੂੰ ਮਿਲ ਰਹੇ ਸਨ ਤਾਂ ਸਾਬਕਾ ਕਪਤਾਨ ਧੋਨੀ ਡਰੈਸਿੰਗ ਰੂਮ ‘ਚ ਇਕੱਲੇ ਬੈਠੇ ਸਨ।
ਤੁਹਾਨੂੰ ਦੱਸ ਦੇਈਏ ਕਿ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਰ.ਸੀ.ਬੀ ਨੇ 219 ਦੌੜਾਂ ਬਣਾਈਆਂ। ਕਪਤਾਨ ਡੂ ਪਲੇਸਿਸ 54 ਦੌੜਾਂ ਬਣਾ ਕੇ ਆਊਟ ਹੋਏ ਜਦਕਿ ਵਿਰਾਟ 47 ਦੌੜਾਂ ਬਣਾ ਕੇ ਆਊਟ ਹੋਏ। ਟੀਚੇ ਦਾ ਪਿੱਛਾ ਕਰਨ ਆਈ ਚੇਨਈ ਦੀ ਟੀਮ ਨੂੰ ਪਹਿਲੇ ਹੀ ਓਵਰ ਵਿੱਚ ਕਪਤਾਨ ਰੁਤੁਰਾਜ ਗਾਇਕਵਾੜ ਦੇ ਰੂਪ ਵਿੱਚ ਵੱਡਾ ਝਟਕਾ ਲੱਗਾ। ਮਹਿੰਦਰ ਸਿੰਘ ਧੋਨੀ ਵੀ ਮੈਚ ‘ਤੇ ਆਪਣਾ ਪ੍ਰਭਾਵ ਨਹੀਂ ਛੱਡ ਸਕੇ। ਆਖਿਰ ਜਿੱਤ ਲਈ ਆਖਰੀ ਓਵਰ ਵਿੱਚ 35 ਦੌੜਾਂ ਦੀ ਲੋੜ ਸੀ। ਯਸ਼ ਦਿਆਲ ਨੇ ਪਹਿਲੀ ਗੇਂਦ ‘ਤੇ ਛੱਕਾ ਜੜਨ ਤੋਂ ਬਾਅਦ ਧੋਨੀ ਨੂੰ ਆਊਟ ਕੀਤਾ। ਚੇਨਈ 7 ਵਿਕਟਾਂ ‘ਤੇ 191 ਦੌੜਾਂ ਹੀ ਬਣਾ ਸਕੀ ਅਤੇ ਪਲੇਆਫ ‘ਚ ਜਗ੍ਹਾ ਬਣਾਉਣ ਤੋਂ ਖੁੰਝ ਗਈ।