November 5, 2024

CM ਮਾਨ ਭਗਵੰਤ ਮਾਨ ਇਸ ਦਿਨ ਵਲੰਟੀਅਰਾਂ ਨਾਲ ਕਰਨਗੇ ਮੀਟਿੰਗ

ਚੰਡੀਗੜ੍ਹ : ‘ਆਪ’ ਦਿੱਲੀ ਸੁਪਰੀਮੋ ਅਰਵਿੰਦ ਕੇਜਰੀਵਾਲ (‘AAP’ Delhi supremo Arvind Kejriwal) ਦੀ ਗ੍ਰਿਫ਼ਤਾਰੀ ਦੇ ਵਿਰੋਧ ‘ਚ ਖਟਕੜ ਕਲਾਂ (Khatkar Kalan) ‘ਚ ਭੁੱਖ ਹੜਤਾਲ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ‘ਆਪ’ 7 ਅਪ੍ਰੈਲ ਨੂੰ ਪੂਰੇ ਦੇਸ਼ ‘ਚ ਭੁੱਖ ਹੜਤਾਲ ਕਰੇਗੀ। ਇਸ ਦੌਰਾਨ ਸੀ.ਐਮ ਮਾਨ (CM Mann) ਖੁਦ ਹਾਜ਼ਰ ਹੋਣਗੇ।

ਦੱਸਿਆ ਜਾ ਰਿਹਾ ਹੈ ਕਿ ਲੋਕ ਸਭਾ ਚੋਣਾਂ ਦੇ ਚੱਲਦਿਆਂ ਸੀ.ਐੱਮ. ਮਾਨ ਵਲੰਟੀਅਰਾਂ ਨਾਲ ਮੀਟਿੰਗ ਵੀ ਕਰਨਗੇ। ਆਮ ਆਦਮੀ ਪਾਰਟੀ ਵਾਲੰਟੀਅਰਾਂ ਨੂੰ ਆਪਣੀ ਤਾਕਤ ਮੰਨਦੀ ਹੈ। ਦੱਸ ਦੇਈਏ ਕਿ ਸੀ.ਐੱਮ. ਮਾਨ 6 ਅਪ੍ਰੈਲ ਨੂੰ ਦੁਪਹਿਰ 12 ਵਜੇ ਮੋਗਾ ਅਤੇ 3 ਵਜੇ ਜਲੰਧਰ ਵਿਖੇ ਵਲੰਟੀਅਰਾਂ ਨਾਲ ਮੀਟਿੰਗਾਂ ਕਰਨਗੇ। ਇਨ੍ਹਾਂ ਮੀਟਿੰਗਾਂ ਵਿੱਚ ਪਿੰਡਾਂ ਦੇ ਆਗੂ ਵੀ ਸ਼ਮੂਲੀਅਤ ਕਰਨਗੇ। ਇਸ ਦੌਰਾਨ ਲੋਕ ਸਭਾ ਚੋਣਾਂ ਦੇ ਸੀ.ਐਮ. ਮਾਨ ਹਰਿਆਣਾ, ਗੁਜਰਾਤ ਦਾ ਵੀ ਦੌਰਾ ਕਰਨਗੇ। 8 ਅਪ੍ਰੈਲ ਨੂੰ ਕੁਰੂਕਸ਼ੇਤਰ, 12, 13 ਨੂੰ ਦਿੱਲੀ ਅਤੇ 16 ਅਤੇ 17 ਨੂੰ ਗੁਜਰਾਤ ‘ਚ ਪ੍ਰੋਗਰਾਮ ‘ਚ ਹਿੱਸਾ ਲੈਣਗੇ।

By admin

Related Post

Leave a Reply