ਪੰਜਾਬ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਸੂਬੇ ਦੇ 2 ਹੋਰ ਟੋਲ ਪਲਾਜ਼ਿਆਂ (Toll Plazas) ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਮੁੱਖ ਮੰਤਰੀ ਨੇ ਖੁਦ ਟਵੀਟ ਕਰਕੇ ਦਿੱਤੀ ਹੈ।
ਸੀ.ਐਮ. ਮਾਨ ਨੇ ਆਪਣੇ ‘ਐਕਸ ਅਕਾਊਂਟ ‘ਤੇ ਲਿਖਿਆ “ਲੁਧਿਆਣਾ ਦੇ ਬਰਨਾਲਾ ਵਾਇਆ ਸੁਧਾਰ…ਰਾਏਕੋਟ…ਮਹਿਲ ਕਲਾਂ ਦੇ 2 ਟੋਲ ਪਲਾਜ਼ਾ ਹਨ,ਇੱਕ ਰਕਬਾ ਨੇੜੇ ਮੁੱਲਾਪੁਰ,ਦੂਜਾ ਪਿੰਡ ਮਹਿਲ ਕਲਾਂ ਜੋ ਇੱਕ ਹੀ ਕੰਪਨੀ ਦੇ ਹਨ। ਕੰਪਨੀ ਨੇ ਕੋਵਿਡ ਅਤੇ ਕਿਸਾਨ ਅੰਦੋਲਨ ਦਾ ਵਿਵਰਣ ਦੇ ਕੇ 448 ਦਿਨਾਂ ਦੇ ਲਈ ਟੋਲ ਨੂੰ ਵਧਾਉਣ ਦੀ ਮੰਗ ਕੀਤੀ ਸੀ, ਜਿਸ ਨੂੰ ਪੰਜਾਬ ਸਰਕਾਰ ਨੇ ਪ੍ਰਵਾਨ ਨਹੀਂ ਕੀਤਾ । ਉਨ੍ਹਾਂ ਨੇ ਲਿਖਿਆ ਕਿ ਇਹ ਦੋਨੋਂ ਟੋਲ ਪਲਾਜ਼ਾ 2 ਅਪ੍ਰੈਲ ਦੀ ਅੱਧੀ ਰਾਤ 12 ਵਜੇ ਬੰਦ ਕਰ ਦਿੱਤੇ ਜਾਣਗੇ…ਇਨਕਲਾਬ ਜ਼ਿੰਦਾਬਾਦ।
ਦੂਜੇ ਪਾਸੇ ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਦੇ ਰੇਟ ਫਿਰ ਤੋਂ ਵਧਣ ਜਾ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਨੈਸ਼ਨਲ ਹਾਈਵੇਅ ‘ਤੇ ਲਾਡੋਵਾਲ ਟੋਲ ਪਲਾਜ਼ਾ ‘ਤੇ 31 ਮਾਰਚ ਨੂੰ ਦੁਪਹਿਰ 12 ਵਜੇ ਤੋਂ ਬਾਅਦ ਟੋਲ ਦੀ ਦਰ ਵਧਾਈ ਜਾ ਰਹੀ ਹੈ, ਜਿਸ ਤਹਿਤ ਹਰੇਕ ਵਾਹਨ ਤੋਂ 5 ਤੋਂ 10 ਰੁਪਏ ਦਾ ਵਾਧੂ ਟੋਲ ਵਸੂਲਿਆ ਜਾਵੇਗਾ। ਇਸ ਨਾਲ ਲੁਧਿਆਣਾ ਅਤੇ ਜਲੰਧਰ ਜਾਂ ਇਸ ਤੋਂ ਬਾਹਰ ਜਾਣ ਵਾਲੇ ਲੋਕ ਪ੍ਰਭਾਵਿਤ ਹੋਣਗੇ।