CM ਮਾਨ ਤੇ ਸੁਪਰੀਮੋ ਕੇਜਰੀਵਾਲ ਨੇ ਸਕੂਲ ਆਫ ਐਮੀਨੈਂਸ ਦਾ ਕੀਤਾ ਉਦਘਾਟਨ
By admin / March 3, 2024 / No Comments / Punjabi News
ਲੁਧਿਆਣਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ (Aam Aadmi Party supremo Arvind Kejriwal) ਨਾਲ ਮਿਲ ਕੇ ਇੱਥੇ 13 ਸਕੂਲ ਆਫ ਐਮੀਨੈਂਸ ਦਾ ਉਦਘਾਟਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਪੰਜਾਬ ਵਿੱਚ 13 ਸਕੂਲ ਆਫ ਐਮੀਨੈਂਸ (13 Schools Of Eminence) ਦਾ ਉਦਘਾਟਨ ਕੀਤਾ ਜਾ ਰਿਹਾ ਹੈ।ਇਨ੍ਹਾਂ ਸਕੂਲਾਂ ਦੀਆਂ ਇਮਾਰਤਾਂ ਵਿਚ ਦਾਖਲ ਹੁੰਦਿਆਂ ਤੁਹਾਨੂੰ ਯਕੀਨ ਨਹੀਂ ਹੋਵੇਗਾ ਕਿ ਇਹ ਸਰਕਾਰੀ ਸਕੂਲ ਹਨ।
ਇਨ੍ਹਾਂ ਸਕੂਲਾਂ ਵਿੱਚ ਜੋ ਸਹੂਲਤਾਂ ਹਨ, ਉਹ ਚੁਣੌਤੀ ਦਿੰਦੇ ਕਹਿੰਦੇ ਹਨ ਕਿ ਜੇਕਰ ਅਜਿਹਾ ਕੋਈ ਪ੍ਰਾਈਵੇਟ ਸਕੂਲ ਬਣਿਆ ਹੁੰਦਾ ਤਾਂ ਉਹ ਆਸਾਨੀ ਨਾਲ 10-15 ਹਜ਼ਾਰ ਰੁਪਏ ਮਹੀਨਾ ਫੀਸ ਵਸੂਲ ਕਰ ਲੈਂਦਾ।ਕੇਜਰੀਵਾਲ ਨੇ ਕਿਹਾ ਕਿ ਜਦੋਂ ਦਿੱਲੀ ਵਿੱਚ ਸਾਡੀ ਨਵੀਂ ਸਰਕਾਰ ਬਣੀ ਸੀ ਤਾਂ ਸਕੂਲਾਂ ਦੀ ਹਾਲਤ ਬਹੁਤ ਖਰਾਬ ਸੀ ਅਤੇ ਜਦੋਂ ਇੱਕ ਸਰਕਾਰੀ ਸਕੂਲ ਦੇ ਬੱਚੇ ਨੂੰ ਕਿਹਾ ਗਿਆ ਸੀ ਕਿ ਬੱਚੇ ਦੇਸ਼ ਦਾ ਭਵਿੱਖ ਹਨ ਤਾਂ ਉਸ ਨੇ ਹੰਝੂਆਂ ਭਰਿਆ ਜਵਾਬ ਦਿੱਤਾ ਕਿ ਪ੍ਰਾਈਵੇਟ ਸਕੂਲਾਂ ਦੇ ਬੱਚੇ ਦੇਸ਼ ਦਾ ਭਵਿੱਖ ਹਨ।
ਜਦੋਂ ਉਹ 3-4 ਸਾਲ ਬਾਅਦ ਉਹ ਦੁਬਾਰਾ ਉਸ ਸਕੂਲ ਗਏ ਤਾਂ ਉਹੀ ਬੱਚਾ ਦੁਬਾਰਾ ਮਿਲਿਆ ਤੇ ਉਹ ਕਹਿਣ ਲੱਗਾ ਹੁਣ ਮੈਨੂੰ ਯਕੀਨ ਹੋ ਗਿਆ ਹੈ ਕਿ ਸਰਕਾਰੀ ਸਕੂਲਾਂ ਦੇ ਬੱਚੇ ਵੀ ਦੇਸ਼ ਦਾ ਭਵਿੱਖ ਹਨ। ਹੁਣ ਗਰੀਬ ਮਾਪਿਆਂ ਦੇ ਬੱਚਿਆਂ ਦਾ ਹਰ ਸੁਪਨਾ ਪੂਰਾ ਹੋਵੇਗਾ। ਸਾਡੀ ਸਰਕਾਰ ਬੱਚਿਆਂ ਨੂੰ ਉੱਚ ਪੱਧਰੀ ਸਿੱਖਿਆ ਉਪਲੱਬਧ ਕਰਵਾ ਰਹੀ ਹੈ।ਕੇਜਰੀਵਾਲ ਨੇ ਕਿਹਾ ਕਿ ਪਹਿਲਾਂ ਸਿਫਾਰਿਸ਼ ਕੀਤੀ ਗਈ ਸੀ ਕਿ ਸਾਡੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ‘ਚ ਦਾਖਲ ਕਰਵਾਇਆ ਜਾਵੇ।
ਪਰ ਹੁਣ ਸਕੂਲ ਆਫ ਐਮੀਨੈਂਸ ਦੀ ਸਿਫਾਰਿਸ਼ ਕੀਤੀ ਗਈ ਹੈ ਅਤੇ ਇਹ ਕੋਈ ਛੋਟੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਹਰ ਹਫ਼ਤੇ, 10 ਦਿਨਾਂ ਬਾਅਦ ਮੈਨੂੰ ਪੰਜਾਬ ਆਉਣਾ ਪੈਂਦਾ ਹੈ ਅਤੇ 2-2 ਮੁੱਖ ਮੰਤਰੀ ਸਕੂਲਾਂ ਦੇ ਸੁਧਾਰ ਵਿੱਚ ਲੱਗੇ ਹੋਏ ਹਨ। ਪਹਿਲਾਂ ਕੋਈ ਵੀ ਮੁੱਖ ਮੰਤਰੀ ਸਰਕਾਰੀ ਸਕੂਲਾਂ ਵਿੱਚ ਜਾ ਕੇ ਇਮਤਿਹਾਨ ਨਹੀਂ ਦਿੰਦਾ ਸੀ। ਇਹ ਬੁਨਿਆਦੀ ਸਮੱਸਿਆਵਾਂ ਹਨ।ਕੇਜਰੀਵਾਲ ਨੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਦੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਸਰਕਾਰ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦਾ 8000 ਕਰੋੜ ਰੁਪਏ ਲੈ ਕੇ ਬੈਠੀ ਹੈ ਅਤੇ ਫੰਡ ਨਹੀਂ ਦੇ ਰਹੀ। ਜੇਕਰ ਇਹ ਪੈਸਾ ਪੰਜਾਬ ਨੂੰ ਦਿੱਤਾ ਜਾਂਦਾ ਤਾਂ ਕਈ ਸਕੂਲ ਆਫ.ਐਮੀਨੈਂਸ ਖੁੱਲ੍ਹ ਜਾਂਦੇ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਕਿ ਉਹ ਇਨ੍ਹਾਂ ਚੋਣਾਂ ਵਿੱਚ ਉਨ੍ਹਾਂ ਨੂੰ 13 ਵਿੱਚੋਂ 13 ਸੀਟਾਂ ਦੇਣ ਅਪੀਲ ਕੀਤੀ, ਜਿਵੇਂ ਉਨ੍ਹਾਂ ਨੇ 117 ਵਿੱਚੋਂ 92 ਸੀਟਾਂ ਦਿੱਤੀਆਂ ਸਨ। ਫਿਲਹਾਲ ਭਗਵੰਤ ਮਾਨ ਇਕੱਲੇ ਹੀ ਚੋਣ ਲੜ ਰਹੇ ਹਨ, ਪਰ ਜਦੋਂ 13 ਸੀਟਾਂ ਜਿੱਤੀਆਂ ਜਾਣਗੀਆਂ ਤਾਂ ਪਾਰਲੀਮੈਂਟ ਵਿਚ 13 ਹੱਥ ਹੋਣਗੇ, ਜੋ ਕੇਂਦਰ ਨਾਲ ਲੜ ਸਕਣਗੇ।