ਪੰਜਾਬ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਅੱਜ ਹੁਸ਼ਿਆਰਪੁਰ ਅਤੇ ਮੋਗਾ (Hoshiarpur and Moga) ਦੇ ਵਪਾਰੀਆਂ ਨਾਲ ਮੁਲਾਕਾਤ ਕਰਨਗੇ। ਹੁਸ਼ਿਆਰਪੁਰ ਵਿੱਚ ਸਵੇਰੇ 11.30 ਵਜੇ ਜਦੋਂਕਿ ਮੋਗਾ ਵਿੱਚ ਬਾਅਦ ਦੁਪਹਿਰ 3 ਵਜੇ ਸਰਕਾਰੀ ਕਾਰੋਬਾਰੀ ਮੀਟਿੰਗ ਰੱਖੀ ਗਈ ਹੈ । ਇਸ ਦੌਰਾਨ ਮੁੱਖ ਮੰਤਰੀ ਵਪਾਰੀਆਂ ਦੀਆਂ ਸਮੱਸਿਆਵਾਂ ਸੁਣਨਗੇ ਅਤੇ ਉਨ੍ਹਾਂ ਦਾ ਮੌਕੇ ’ਤੇ ਹੀ ਹੱਲ ਕੀਤਾ ਜਾਵੇਗਾ।
ਦੱਸ ਦੇਈਏ ਕਿ ਬੀਤੇ ਦਿਨ ਮੁੱਖ ਮੰਤਰੀ ਮਾਨ ਨੇ ਪਟਿਆਲਾ ਜ਼ਿਲ੍ਹੇ ਦੇ ਵਪਾਰੀਆਂ ਨਾਲ ਮੁਲਾਕਾਤ ਕੀਤੀ ਸੀ। ਇਸ ਮੌਕੇ ਸੀ.ਐਮ. ਨਵੀਂ ਅਨਾਜ ਮੰਡੀ ਦੀ ਚਾਰ ਦੀਵਾਰੀ, ਮੇਨ ਗੇਟ ਅਤੇ ਐਲ.ਈ.ਡੀ. ਲਾਈਟਾਂ ਲਈ ਮੌਕੇ ’ਤੇ ਹੀ 55 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਸੀ।