ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਨੇ ਪੰਜਾਬ ਵਾਸੀਆਂ ਨੂੰ ਚੈਤਰ ਨਵਰਾਤਰੀ (Chaitra Navratri) ਦੀ ਵਧਾਈ ਦਿੱਤੀ ਹੈ। ਉਨ੍ਹਾਂ ਸ਼ੋਸਲ ਮੀਡੀਆ ‘ਤੇ ਪੋਸਟ ਸ਼ਾਂਝੀ ਕਰਦੇ ਹੋਏ ਲਿਖਿਆ ਹੈ ਕਿ ਚੇਤ ਦੇ ਨਰਾਤਿਆਂ ਦੀਆਂ ਆਪ ਸਭ ਨੂੰ ਹਾਰਦਿਕ ਸ਼ੁੱਭਕਾਮਨਾਵਾਂ… ਕਾਮਨਾ ਕਰਦੇ ਹਾਂ ਕਿ ਇਹ ਨਰਾਤੇ ਸਾਰਿਆਂ ਦੇ ਘਰਾਂ ‘ਚ ਤੰਦਰੁਸਤੀ, ਤਰੱਕੀ ਅਤੇ ਖੁਸ਼ਹਾਲੀ ਲੈ ਕੇ ਆਉਣ…
ਤੁਹਾਨੂੰ ਦੱਸ ਦੇਈਏ ਕਿ ਅੱਜ ਯਾਨੀ 9 ਅਪ੍ਰੈਲ ਤੋਂ ਚੈਤਰ ਨਵਰਾਤਰੀ ਸ਼ੁਰੂ ਹੋ ਗਈ ਹੈ, ਜੋ ਕਿ 17 ਅਪ੍ਰੈਲ ਨੂੰ ਖਤਮ ਹੋਵੇਗੀ। ਚੈਤਰ ਦੇ ਨਰਾਤਿਆਂ ਦੌਰਾਨ, ਸ਼ਰਧਾਲੂ ਮਾਤਾ ਦੇ ਮੰਦਰਾਂ ਵਿੱਚ ਮੱਥਾ ਟੇਕਦੇ ਹਨ, ਆਸ਼ੀਰਵਾਦ ਲੈਂਦੇ ਹਨ ਅਤੇ ਵਰਤ ਰੱਖਦੇ ਹਨ।