November 5, 2024

CM ਕੇਜਰੀਵਾਲ ਅੱਜ ਕਰਨਗੇ ਮੀਟਿੰਗ,ਪ੍ਰੈੱਸ ਕਾਨਫਰੰਸ ਤੇ ਰੋਡ ਸ਼ੋਅ

ਨਵੀਂ ਦਿੱਲੀ: ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਜ਼ੋਰਦਾਰ ਪ੍ਰਚਾਰ ਕਰ ਰਹੇ ਹਨ। ਅੱਜ ਯਾਨੀ ਐਤਵਾਰ ਨੂੰ ਪਾਰਟੀ ਦਫਤਰ ‘ਚ ਪ੍ਰੈੱਸ ਕਾਨਫਰੰਸ (Press Conference) ਦੇ ਨਾਲ-ਨਾਲ ਉਹ ਦੋ ਰੋਡ ਸ਼ੋਅ ਵੀ ਕਰਨਗੇ। ਇਸ ਤੋਂ ਇਲਾਵਾ ਉਹ ਅੱਜ ਮੁੱਖ ਮੰਤਰੀ ਨਿਵਾਸ ‘ਤੇ ਵਿਧਾਇਕਾਂ ਨਾਲ ਮੀਟਿੰਗ ਵੀ ਕਰਨਗੇ। ਤੁਹਾਨੂੰ ਦੱਸ ਦੇਈਏ ਕਿ ਸੁਪਰੀਮ ਕੋਰਟ ਤੋਂ ਅੰਤਰਿਮ ਇਜਾਜ਼ਤ ਮਿਲਣ ਤੋਂ ਬਾਅਦ ਕੇਜਰੀਵਾਲ ਨੂੰ 10 ਮਈ ਨੂੰ ਤਿਹਾੜ ਤੋਂ ਰਿਹਾਅ ਕਰ ਦਿੱਤਾ ਗਿਆ ਸੀ।

ਇਹ ਹੈ ਕੇਜਰੀਵਾਲ ਦੀ ਅੱਜ ਦੀ ਯੋਜਨਾ

ਸਵੇਰੇ 11 ਵਜੇ – ਵਿਧਾਇਕ ਦੀ ਮੀਟਿੰਗ
ਦੁਪਿਹਰ 1 ਵਜੇ – ਪ੍ਰੈਸ ਕਾਨਫਰੰਸ ਪਾਰਟੀ ਦਫਤਰ
ਸ਼ਾਮ 4 ਵਜੇ – ਰੋਡ ਸ਼ੋਅ – ਨਵੀਂ ਦਿੱਲੀ ਲੋਕ ਸਭਾ – ਮੋਤੀ ਨਗਰ
ਸ਼ਾਮ 6 ਵਜੇ – ਰੋਡ ਸ਼ੋਅ – ਪੱਛਮੀ ਦਿੱਲੀ ਲੋਕ ਸਭਾ – ਉੱਤਮ ਨਗਰ

ਬੀਤੇ ਦਿਨ ਵੀ ਕੀਤੀ ਸੀ ਪਹਿਲੀ ਪ੍ਰੈਸ ਕਾਨਫਰੰਸ 

ਤੁਹਾਨੂੰ ਦੱਸ ਦੇਈਏ ਕਿ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਨ੍ਹਾਂ ਨੇ ਸੁਪਰੀਮ ਕੋਰਟ ਅਤੇ ਦਿੱਲੀ ਦੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮੈਂ ਕਿਹਾ ਸੀ ਕਿ ਮੈਂ ਜਲਦੀ ਆਵਾਂਗਾ… ਲਓ ਮੈਂ ਆ ਗਿਆ। ਬੀਤੇ ਦਿਨ (ਸ਼ਨੀਵਾਰ) CM ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਕੀਤੀ ਸੀ। ਇਸ ਤੋਂ ਇਲਾਵਾ ਦੋ ਰੋਡ ਸ਼ੋਅ ਵੀ ਕੀਤੇ ਗਏ। ਇਸ ਦੌਰਾਨ ਕੇਜਰੀਵਾਲ ਨੇ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਭਾਜਪਾ ਆਮ ਆਦਮੀ ਪਾਰਟੀ (ਆਪ) ਨੂੰ ਤਬਾਹ ਕਰਨਾ ਚਾਹੁੰਦੀ ਹੈ। ਮੈਨੂੰ ਝੂਠੇ ਕੇਸ ਵਿੱਚ ਫਸਾਇਆ ਗਿਆ। ਮੇਰੇ ‘ਤੇ ਦਬਾਅ ਪਾਇਆ ਗਿਆ।

ਮੇਰੇ ਖ਼ਿਲਾਫ਼ ਸਾਜ਼ਿਸ਼ ਰਚੀ ਗਈ – ਕੇਜਰੀਵਾਲ
ਕੇਜਰੀਵਾਲ ਨੇ ਕਿਹਾ ਕਿ ਪਿਛਲੇ 75 ਸਾਲਾਂ ‘ਚ ਦੇਸ਼ ‘ਚ ਇੰਨੀਆਂ ਚੋਣਾਂ ਹੋਈਆਂ ਪਰ ਅੱਜ ਤੱਕ ਦਿੱਲੀ ਦੀ ਤਰ੍ਹਾਂ ਕਿਸੇ ਵੀ ਥਾਂ ਇੰਨੀ ਵੱਡੀ ਬਹੁਮਤ ਨਾਲ ਕੋਈ ਸਰਕਾਰ ਨਹੀਂ ਬਣ ਸਕੀ, ਇਸ ਲਈ ਮੇਰੇ ਖ਼ਿਲਾਫ਼ ਸਾਜ਼ਿਸ਼ ਰਚੀ ਗਈ। ਮੈਨੂੰ ਝੂਠੇ ਕੇਸ ਵਿੱਚ ਫਸਾਇਆ ਗਿਆ ਹੈ। ਉਹ ਸੋਚਦੇ ਸਨ ਕਿ ਮੈਂ ਅਸਤੀਫ਼ਾ ਦੇ ਦੇਵਾਂਗਾ ਪਰ ਨਹੀਂ…ਮੈਂ ਇਹ ਵੀ ਫ਼ੈਸਲਾ ਕੀਤਾ ਸੀ ਕਿ ਮੈਂ ਅਸਤੀਫ਼ਾ ਨਹੀਂ ਦੇਵਾਂਗਾ। ਮੈਂ ਜੇਲ੍ਹ ਤੋਂ ਹੀ ਸਰਕਾਰ ਚਲਾਵਾਂਗਾ। ਲੋਕਤੰਤਰ ਨੂੰ ਜੇਲ੍ਹ ਵਿੱਚ ਬੰਦ ਨਹੀਂ ਕੀਤਾ ਜਾ ਸਕਦਾ।

10 ਨੂੰ ਮਿਲੀ ਜ਼ਮਾਨਤ, 2 ਜੂਨ ਨੂੰ ਕਰਨਾ ਪਵੇਗਾ ਆਤਮ ਸਮਰਪਣ
ਦੱਸ ਦੇਈਏ ਕਿ ਲੋਕ ਸਭਾ ਚੋਣਾਂ ਦਰਮਿਆਨ ਸੁਪਰੀਮ ਕੋਰਟ ਨੇ 10 ਮਈ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੱਡੀ ਰਾਹਤ ਦਿੱਤੀ ਸੀ। ਦਿੱਲੀ ਸ਼ਰਾਬ ਘੁਟਾਲੇ ਦੇ ਮਾਮਲੇ ‘ਚ ਉਨ੍ਹਾਂ ਨੂੰ ਸੁਪਰੀਮ ਕੋਰਟ ਤੋਂ ਅੰਤਰਿਮ ਜ਼ਮਾਨਤ ਮਿਲ ਗਈ । ਅਦਾਲਤ ਨੇ 1 ਜੂਨ ਤੱਕ ਉਨ੍ਹਾਂ ਨੂੰ ਸ਼ਰਤੀਆ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਦੇ ਹੁਕਮਾਂ ਮੁਤਾਬਕ ਕੇਜਰੀਵਾਲ ਨੂੰ 2 ਜੂਨ ਨੂੰ ਆਤਮ ਸਮਰਪਣ ਕਰਨਾ ਹੋਵੇਗਾ।

By admin

Related Post

Leave a Reply