November 5, 2024

CM ਹੇਮੰਤ ਸੋਰੇਨ ਨੇ ਭਾਰੀ ਮੀਂਹ ਕਾਰਨ ਝਾਰਖੰਡ ‘ਚ ਸਾਰੇ ਸਰਕਾਰੀ ‘ਤੇ ਪ੍ਰਾਈਵੇਟ ਸਕੂਲਾਂ ਨੂੰ ਬੰਦ ਰੱਖਣ ਦੇ ਦਿੱਤੇ ਨਿਰਦੇਸ਼

ਰਾਂਚੀ: ਝਾਰਖੰਡ ਵਿੱਚ ਮੌਸਮ ਵਿਭਾਗ (The Meteorological Department) ਨੇ 3 ਅਗਸਤ ਯਾਨੀ ਅੱਜ ਵੀ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਲਗਾਤਾਰ ਤੇਜ਼ ਹਵਾਵਾਂ ਚੱਲਣ ਅਤੇ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਇਸ ਦੌਰਾਨ ਮੁੱਖ ਮੰਤਰੀ ਹੇਮੰਤ ਸੋਰੇਨ (Chief Minister Hemant Soren) ਨੇ ਸ਼ੁੱਕਰਵਾਰ ਨੂੰ ਮੌਸਮ ਦੀ ਸਥਿਤੀ ਦੇ ਮੱਦੇਨਜ਼ਰ ਸੂਬੇ ਭਰ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੂੰ ਸੁਰੱਖਿਆ ਦੇ ਨਜ਼ਰੀਏ ਤੋਂ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਹਨ।

ਕਈ ਥਾਵਾਂ ‘ਤੇ ਹੜ੍ਹ ਵਰਗੀ ਸਥਿਤੀ
ਦਰਅਸਲ ਝਾਰਖੰਡ ਦੇ ਰਾਂਚੀ ‘ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਹਾਲਾਤ ਵਿਗੜਦੇ ਜਾ ਰਹੇ ਹਨ। ਕਈ ਥਾਵਾਂ ‘ਤੇ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨ.ਡੀ.ਆਰ.ਐੱਫ.) ਦੀਆਂ ਟੀਮਾਂ ਸ਼ੁੱਕਰਵਾਰ ਨੂੰ ਰਾਂਚੀ ਅਤੇ ਦੇਵਘਰ ‘ਚ ਲਗਾਤਾਰ ਮੀਂਹ ਨਾਲ ਪ੍ਰਭਾਵਿਤ ਨੀਵੇਂ ਇਲਾਕਿਆਂ ‘ਚੋਂ ਲੋਕਾਂ ਨੂੰ ਬਚਾਉਣ ਲਈ ਤਾਇਨਾਤ ਕੀਤੀਆਂ ਗਈਆਂ ਸਨ। ਅਧਿਕਾਰੀਆਂ ਨੇ ਦੱਸਿਆ ਕਿ ਰਾਂਚੀ ਦੇ ਸਦਰ ਥਾਣਾ ਖੇਤਰ ਦੇ ਨਿਊ ਬੰਦਗਾੜੀ ਇਲਾਕੇ ਸਮੇਤ ਨੀਵੇਂ ਇਲਾਕਿਆਂ ‘ਚ ਬਚਾਅ ਕਾਰਜ ਜਾਰੀ ਹਨ।

ਮੀਂਹ ਕਾਰਨ ਸਾਰੇ ਜ਼ਿਲ੍ਹੇ ‘ਅਲਰਟ’ ‘ਤੇ
N.D.R.F ਅਧਿਕਾਰੀ ਬ੍ਰਜੇਸ਼ ਕੁਮਾਰ ਸਿੰਘ ਨੇ ਕਿਹਾ, ‘ਡਿਪਟੀ ਕਮਾਂਡੈਂਟ ਵਿਨੈ ਕੁਮਾਰ ਦੀ ਅਗਵਾਈ ‘ਚ ਸਾਡੀ ਟੀਮ ਨੇ ਹੁਣ ਤੱਕ ਰਾਂਚੀ ਦੇ ਨੀਵੇਂ ਇਲਾਕਿਆਂ ‘ਚੋਂ ਲਗਭਗ 40 ਲੋਕਾਂ ਨੂੰ ਬਚਾਇਆ ਹੈ।’ ਅਧਿਕਾਰੀਆਂ ਨੇ ਦੱਸਿਆ ਕਿ ਲਗਾਤਾਰ ਮੀਂਹ ਕਾਰਨ ਸਾਰੇ ਜ਼ਿਲ੍ਹੇ ‘ਅਲਰਟ’ ‘ਤੇ ਹਨ। ਉਨ੍ਹਾਂ ਦੱਸਿਆ ਕਿ ਰਾਂਚੀ ਵਿੱਚ 90 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਇਸ ਦੌਰਾਨ ਸੂਬਾ ਸਰਕਾਰ ਨੇ ਇਕ ਨੋਟੀਫਿਕੇਸ਼ਨ ਜਾਰੀ ਕਰਕੇ 12ਵੀਂ ਜਮਾਤ ਤੱਕ ਦੇ ਸਾਰੇ ਸਕੂਲਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਹੈ।

By admin

Related Post

Leave a Reply