ਉੱਤਰ ਪ੍ਰਦੇਸ਼: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ (Chief Minister Yogi Adityanath) ਅੱਜ ਦਿੱਲੀ ਦਾ ਦੌਰਾ ਕਰਨਗੇ। ਇੱਥੇ ਉਹ ਭਲਕੇ ਹੋਣ ਵਾਲੀ ਭਾਜਪਾ ਸੰਸਦੀ ਦਲ (The BJP parliamentary party) ਦੀ ਮੈਗਾ ਮੀਟਿੰਗ ਵਿੱਚ ਸ਼ਾਮਲ ਹੋਣਗੇ। ਲੋਕ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣ ਤੋਂ ਬਾਅਦ ਸੀ.ਐਮ ਯੋਗੀ ਦਾ ਇਹ ਪਹਿਲਾ ਦੌਰਾ ਹੈ। ਇਸ ਮੀਟਿੰਗ ਵਿੱਚ ਯੂ.ਪੀ ਦੇ ਸਹਿਯੋਗੀ ਦਲਾਂ ਨੂੰ ਵੀ ਬੁਲਾਇਆ ਗਿਆ ਹੈ। ਸੀ.ਐਮ ਯੋਗੀ ਨਾਲ ਇਸ ਮੀਟਿੰਗ ਵਿੱਚ ਅਪਨਾ ਦਲ, ਸੁਭਾਸਪਾ, ਨਿਸ਼ਾਦ ਪਾਰਟੀ, ਆਰ.ਐਲ.ਡੀ. ਵੀ ਹਿੱਸਾ ਲੈਣਗੇ।

ਭਲਕੇ 11 ਵਜੇ ਹੋਵੇਗੀ ਮੀਟਿੰਗ  
ਤੁਹਾਨੂੰ ਦੱਸ ਦੇਈਏ ਕਿ ਲੋਕ ਸਭਾ ਚੋਣਾਂ 2024 ਦੇ ਨਤੀਜਿਆਂ ਤੋਂ ਬਾਅਦ ਹੁਣ ਕੇਂਦਰ ਵਿੱਚ ਸਰਕਾਰ ਬਣਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. ਗਠਜੋੜ ਨੇ ਬਹੁਮਤ ਹਾਸਲ ਕਰ ਲਿਆ ਹੈ। ਬੀਤੇ ਬੁੱਧਵਾਰ ਹੋਈ NDA ਦੀ ਬੈਠਕ ‘ਚ NDA ਨੇਤਾਵਾਂ ਨੇ PM ਮੋਦੀ ਨੂੰ ਆਪਣਾ ਸਮਰਥਨ ਦਿੱਤਾ ਹੈ। ਹੁਣ ਭਾਜਪਾ ਨੇ ਦਿੱਲੀ ਵਿੱਚ ਪਾਰਟੀ ਆਗੂਆਂ ਦੀ ਮੀਟਿੰਗ ਬੁਲਾਈ ਹੈ। ਇਹ ਮੀਟਿੰਗ ਕੱਲ੍ਹ ਯਾਨੀ ਸ਼ੁੱਕਰਵਾਰ ਸਵੇਰੇ 11 ਵਜੇ ਹੋਵੇਗੀ।

ਅੱਜ ਸ਼ਾਮ ਦਿੱਲੀ ਪਹੁੰਚਣਗੇ ਸੀ.ਐਮ ਯੋਗੀ 
ਐਨ.ਡੀ.ਏ. ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਸੀ.ਐਮ ਯੋਗੀ ਆਦਿਤਿਆਨਾਥ ਅੱਜ ਦਿੱਲੀ ਜਾਣਗੇ। ਮੁੱਖ ਮੰਤਰੀ ਅੱਜ ਸ਼ਾਮ 5 ਵਜੇ ਦਿੱਲੀ ਪਹੁੰਚਣਗੇ। ਇਸ ਦੇ ਨਾਲ ਹੀ ਮੀਟਿੰਗ ਵਿੱਚ ਅਪਨਾ ਦਲ, ਸੁਭਾਸਪਾ, ਨਿਸ਼ਾਦ ਪਾਰਟੀ, ਆਰ.ਐਲ.ਡੀ. ਵੀ ਹਿੱਸਾ ਲੈਣਗੇ। ਉੱਤਰਾਖੰਡ ਦੇ ਮੁੱਖ ਮੰਤਰੀ ਭਲਕੇ ਦੀ ਮੀਟਿੰਗ ਲਈ ਦਿੱਲੀ ਆਏ ਹਨ। ਕਈ ਹੋਰ ਰਾਜਾਂ ਦੇ ਮੁੱਖ ਮੰਤਰੀ ਵੀ ਭਲਕੇ ਦੀ ਮੀਟਿੰਗ ਲਈ ਅੱਜ ਦਿੱਲੀ ਆ ਰਹੇ ਹਨ। ਭਾਜਪਾ ਦੇ ਸਾਰੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੂੰ ਵੀ ਬੁਲਾਇਆ ਗਿਆ ਹੈ। ਪਤਾ ਲੱਗਾ ਹੈ ਕਿ ਭਾਜਪਾ ਭਲਕੇ ਆਪਣੇ ਸਾਰੇ ਜੇਤੂ ਸੰਸਦ ਮੈਂਬਰਾਂ ਨਾਲ ਮੀਟਿੰਗ ਕਰੇਗੀ।

Leave a Reply