ਲੁਧਿਆਣਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਅੱਜ ਅਖੰਡ ਮਹਾਯੱਗ ਦੌਰਾਨ ਮਾਂ ਬਗਲਾਮੁਖੀ ਧਾਮ ਪੁੱਜੇ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਾਡਾ ਦੇਸ਼ ਧਾਰਮਿਕ ਭਾਵਨਾਵਾਂ ਅਤੇ ਮਾਨਤਾਵਾਂ ਦਾ ਦੇਸ਼ ਹੈ। ਇੱਥੇ ਹਰ ਧਰਮ ਦਾ ਆਪਣਾ ਸਥਾਨ ਹੈ। ਸਾਡੇ ਦੇਸ਼ ਦੇ ਗੁਲਦਸਤਿਆਂ ਵਿੱਚ ਵੱਖ-ਵੱਖ ਫੁੱਲ ਹਨ ਅਤੇ ਉਨ੍ਹਾਂ ਸਾਰਿਆਂ ਦੇ ਵੱਖੋ-ਵੱਖਰੇ ਰੰਗ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਮਾਂ ਬਗਲਾਮੁਖੀ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਮੇਰੀ ਮਾਂ ਅਕਸਰ ਜਵਾਲਾਮੁਖੀ, ਬਗਲਾਮੁਖੀ, ਚਿੰਤਪੁਰਨੀ, ਨਾਂਦੇੜ ਸਾਹਿਬ, ਪਟਨਾ ਸਾਹਿਬ ਜਾਂਦੇ ਹਨ ਜਿੱਥੇ ਵੀ ਉਨ੍ਹਾਂ ਨੂੰ ਮੌਕਾ ਮਿਲਦਾ ਹੈ ਉਹ ਜਾਂਦੇ ਹਨ। ਪਿਛਲੇ ਸਾਲ ਮੇਰਾ ਪਰਿਵਾਰ ਵੀ ਇੱਥੇ ਆਇਆ ਸੀ। ਸੀ.ਐਮ. ਮਾਨ ਨੇ ਕਿਹਾ ਕਿ ਮੈਂ  ਇੱਕ ਸ਼ਰਧਾਲੂ ਵਜੋਂ ਇੱਥੇ ਆਇਆ ਸੀ ਅਤੇ ਅਰਦਾਸ ਕੀਤੀ ਸੀ ਕਿ ਪੂਰੇ ਦੇਸ਼ ਵਿੱਚ ਸ਼ਾਂਤੀ ਬਣੀ ਰਹੇ। ਸਾਡਾ ਸਮਾਜਿਕ ਭਾਈਚਾਰਾ  ਬਣਿਆ ਰਹੇ ਅਤੇ ਸਾਡਾ ਦੇਸ਼ ਤਰੱਕੀ ਕਰੇ।

ਉਨ੍ਹਾਂ ਨੇ ਦੱਸਿਆ ਕਿ ਹਾਲ ਹੀ ਵਿੱਚ ਉਹ ਆਪਣੇ ਪਰਿਵਾਰ ਨਾਲ ਸ਼੍ਰੀ ਰਾਮਲੱਲਾ ਦੇ ਦਰਸ਼ਨਾਂ ਲਈ ਅਯੁੱਧਿਆ ਗਏ ਸਨ, ਉਨ੍ਹਾਂ ਨੇ ਦੱਸਿਆ ਕਿ ਉੱਥੇ ਉਨ੍ਹਾਂ ਨੂੰ ਬਹੁਤ ਸ਼ਾਂਤੀ ਮਿਲੀ ਸੀ। ਉਹ ਉੱਥੇ ਸਰਧਾਲੂਆਂ ਦੀ ਰਾਮ ਜੀ ਲਈ ਆਸਥਾ ਦੇਖ ਬਹੁਤ ਖ਼ੁਸ਼ ਹੋਏ ਸਨ।

Leave a Reply