ਪੰਜਾਬ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਵੱਲੋਂ ਪੰਜਾਬੀ ਨੌਜਵਾਨਾਂ ਨੂੰ ਵੱਡਾ ਤੋਹਫ਼ਾ ਦਿੱਤਾ ਗਿਆ ਹੈ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (Punjab State Power Corporation Limited) ਨੇ 433 ਭਰਤੀਆਂ ਕੱਢੀਆਂ ਹਨ। ਪੀਐੱਸਪੀਸੀਐੱਲ ਵੱਲੋਂ ਸਹਾਇਕ ਸਬ ਸਟੇਸ਼ਨ ਅਟੈਂਡੈਂਟ ਅਤੇ ਮਕੈਨਿਕ ਦੀਆਂ ਅਸਾਮੀਆਂ ਲਈ ਭਰਤੀ ਲਈ ਅਰਜ਼ੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਨੌਜਵਾਨ PSPCL ਦੀ ਵੈੱਬਸਾਈਟ pspcl.in ‘ਤੇ ਜਾ ਕੇ ਅਪਲਾਈ ਕਰ ਸਕਦੇ ਹਨ।
PSPCL ਵੱਲੋਂ ਸਹਾਇਕ ਸਬ ਸਟੇਸ਼ਨ ਅਟੈਂਡੈਂਟ : 408 ਅਸਾਮੀਆਂ, ਮਕੈਨਿਕ 25 ਅਸਾਮੀਆਂ, ਅਹੁਦਿਆਂ ਦੀ ਕੁੱਲ ਸੰਖਿਆ 433 ਹੈ। ਅਸਿਸਟੈਂਟ ਸਬ-ਸਟੇਸ਼ਨ ਅਟੈਂਡੈਂਟ ਲਈ 12ਵੀਂ ਪਾਸ ਨੌਜਵਾਨ ਅਪਲਾਈ ਕਰ ਸਕਦੇ ਹਨ ਜਾਂ ਉਨ੍ਹਾਂ ਨੇ ਇਲੈਕਟ੍ਰੀਕਲ/ਇਲੈਕਟ੍ਰੋਨਿਕਸ ਇੰਜੀਨੀਅਰਿੰਗ ਜਾਂ ITI ਤੋਂ ਡਿਪਲੋਮਾ ਕੀਤਾ ਹੋਵੇ। ਇਸੇ ਤਰ੍ਹਾਂ ਮਕੈਨਿਕ ਦੀ ਭਰਤੀ ਲਈ ਉਮੀਦਵਾਰ ਨੂੰ 10ਵੀਂ ਪਾਸ ਹੋਣਾ ਚਾਹੀਦਾ ਹੈ ਜਾੰ ਇਲੈਕਟ੍ਰੀਕਲ ਇੰਜੀਨੀਅਰਿੰਗ ਵਿੱਚ ਡਿਪਲੋਮਾ ਕੀਤਾ ਹੋਇਆ ਹੋਵੇ।
ਉਮਰ ਹੱਦ 18 ਤੋਂ 37 ਸਾਲ ਰੱਖੀ ਗਈ ਹੈ। ਪ੍ਰੀਖਿਆ ਲਿਖਤ ਹੋਵੇਗੀ ਤੇ ਨਾਲ ਦਸਤਾਵੇਜ਼ ਵੀ ਤਸਦੀਕ ਕੀਤੇ ਜਾਣਗੇ।ਇਨ੍ਹਾਂ ਭਰਤੀਆਂ ਲਈ ਤਨਖਾਹ 19,900 ਰੁਪਏ ਪ੍ਰਤੀ ਮਹੀਨਾ ਰੱਖੀ ਗਈ ਹੈ ਤੇ ਪੇਪਰ ਲਈ ਫੀਸ ਜਨਰਲ, OBC, EWS ਲਈ 1416 ਰੁਪਏ ਰੱਖੀ ਗਈ ਹੈ ਤੇ SC, ST, PWD: GST ਸਮੇਤ 885 ਰੁਪਏ ਰੱਖੀ ਗਈ ਹੈ।
ਅਪਲਾਈ ਕਰਨ ਦਾ ਤਰੀਕਾ : ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ pspcl.in ‘ਤੇ ਜਾਓ। ਹੋਮ ਪੇਜ ‘ਤੇ ਭਰਤੀ ਨਾਲ ਸਬੰਧਤ ਰਜਿਸਟ੍ਰੇਸ਼ਨ ਲਿੰਕ ‘ਤੇ ਕਲਿੱਕ ਕਰੋ। ਸੰਬੰਧਿਤ ਸੂਚਨਾ ਨੰਬਰ ਚੁਣੋ। ਨਵੇਂ ਰਜਿਸਟ੍ਰੇਸ਼ਨ ਲਿੰਕ ‘ਤੇ ਕਲਿੱਕ ਕਰਕੇ ਰਜਿਸਟਰ ਕਰੋ। ਰਜਿਸਟਰਡ ਉਮੀਦਵਾਰ ‘ਤੇ ਕਲਿੱਕ ਕਰਕੇ ਅਰਜ਼ੀ ਦੀ ਪ੍ਰਕਿਰਿਆ ਨੂੰ ਪੂਰਾ ਕਰੋ। ਫੀਸ ਜਮ੍ਹਾ ਕਰੋ। ਭਰੇ ਹੋਏ ਫਾਰਮ ਦਾ ਪ੍ਰਿੰਟਆਊਟ ਲੈ ਕੇ ਰੱਖੋ।