CM ਮਾਨ ਨੇ ਗਾਇਕ ਸੁਖਵਿੰਦਰ ਸਿੰਘ ਨਾਲ ਗਾਇਆ ਗੀਤ
By admin / March 21, 2024 / No Comments / Punjabi News
ਪੰਜਾਬ: ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਲੋਕ ਸਭਾ ਚੋਣਾਂ ਲਈ ਕਮਰ ਕੱਸ ਲਈ ਹੈ। ਇਸ ਦੌਰਾਨ ਪੰਜਾਬ ਦੇ ਸੀ.ਐਮ. ਭਗਵੰਤ ਮਾਨ (CM Bhagwant Mann) ਦਾ ਚੋਣਾਂ ਦੇ ਮੌਸਮ ‘ਚ ਸੁਰੀਲਾ ਅੰਦਾਜ਼ (Melodious Style) ਦੇਖਣ ਨੂੰ ਮਿਲਿਆ ਹੈ। ਸੀ.ਐਮ. ਮਾਨ ਪੰਜਾਬੀ ਗਾਇਕ ਸੁਖਵਿੰਦਰ ਸਿੰਘ (Punjabi singer Sukhwinder Singh) ਨਾਲ ਕਾਰ ਵਿੱਚ ਗੀਤ ਗਾਉਂਦੇ ਨਜ਼ਰ ਆ ਰਹੇ ਹਨ। ਉਹ ਪੰਜਾਬੀ ਗੀਤ ਸੋਨੇ ਦਿਆ ਵੇ ਕੰਗਨਾ ਗਾ ਰਹੇ ਹਨ।
ਪੰਜਾਬ ਦੇ ਸੀ.ਐਮ ਮਾਨ ਦੇ ਇਸ ਅੰਦਾਜ਼ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਵੱਲੋਂ ਇਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।ਦੱਸ ਦਈਏ ਕਿ ਲੋਕ ਸਭਾ ਦੀਆ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆ ਚੋਣ ਪ੍ਰਚਾਰ ਵਿੱਚ ਲੱਗੀਆ ਹੋਈਆ ਹਨ।’ਆਪ” ਨੇ 14 ਮਾਰਚ ਨੂੰ ਆਪਣੇ 8 ਉਮੀਦਵਾਰਾਂ ਦੇ ਨਾਂ ਦਾ ਐਲਾਨ ਕੀਤਾ ਸੀ ਅਤੇ ਆਉਣ ਵਾਲੇ 5 ਦਿਨਾਂ ‘ਚ ਉਹ ਆਪਣੇ ਬਾਕੀ ਦੇ 5 ਉਮੀਦਵਾਰਾਂ ਦੇ ਨਾਂ ਦਾ ਐਲਾਨ ਕਰੇਗੀ ।
Tags: Bhagwant Mann, CM Bhagwant Mann, ENTERTAINMENT, Melodious Style, news, Punjab, Punjabi singer Sukhwinder Singh