ਚੰਡੀਗੜ੍ਹ : ਸੀ.ਐੱਮ. ਮਾਨ ਆਪਣੀ ਨਵਜੰਮੀ ਬੇਟੀ ਅਤੇ ਪਤਨੀ ਡਾਕਟਰ ਗੁਰਪ੍ਰੀਤ ਕੌਰ (Dr. Gurpreet Kaur) ਨਾਲ ਘਰ ਪਹੁੰਚ ਗਏ ਹਨ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਨੇ ਕਿਹਾ ਕਿ ਅੱਜ ਮੇਰੇ ਪਰਿਵਾਰ ਲਈ ਬਹੁਤ ਵੱਡਾ ਦਿਨ ਹੈ। ਬੱਚੇ ਦੇ ਆਉਣ ‘ਤੇ ਰਿਸ਼ਤੇਦਾਰਾਂ ਨਾਲ ਜਸ਼ਨ ਮਨਾਵਾਂਗੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਆਪਣੀ ਬੇਟੀ ਦਾ ਨਾਂ ‘ਨਿਆਮਤ’ ਰੱਖ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਧੀ ਆਪਣੀ ਕਿਸਮਤ ਖੁਦ ਬਣਾਏਗੀ।
ਦੱਸ ਦੇਈਏ ਕਿ ਅੱਜ ਡਾਕਟਰ ਗੁਰਪ੍ਰੀਤ ਕੌਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਸੀ.ਐਮ. ਮਾਨ ਅੱਜ ਖੁਦ ਆਪਣੀ ਬੇਟੀ ਅਤੇ ਪਤਨੀ ਨੂੰ ਲੈਣ ਹਸਪਤਾਲ ਗਏ ਸਨ। ਪਹਿਲਾਂ ਉਹ ਆਪਣੀ ਪਤਨੀ ਦੇ ਨਾਲ ਹਸਪਤਾਲ ਨਹੀਂ ਗਏ ਸਨ। ਉਹ ਡਾਕਟਰਾਂ ਨਾਲ ਫੋਨ ‘ਤੇ ਹੀ ਗੱਲ ਕਰਦੇ ਸੀ। ਉਨ੍ਹਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਕੱਲ੍ਹ ਫੋਰਟਿਸ ਹਸਪਤਾਲ ਵਿੱਚ ਬੇਟੀ ਨੂੰ ਜਨਮ ਦਿੱਤਾ ਹੈ।