ਪੰਚਕੂਲਾ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ (Chief Minister Naib Saini) ਪੰਚਕੂਲਾ ਪੁੱਜੇ। ਸੀਐਮ ਸੈਣੀ ਨੇ ਪੰਚਕੂਲਾ ਸਥਿਤ ਸ਼੍ਰੀ ਮਾਤਾ ਮਨਸਾ ਦੇਵੀ ਮੰਦਿਰ (Shri Mata Mansa Devi Temple) ਵਿੱਚ ਅੱਜ ਤੀਜੇ ਨਵਰਾਤੇ ਦੇ ਦਿਨ ਮਾਤਾ ਰਾਣੀ ਦੇ ਚਰਨਾਂ ਵਿੱਚ ਮੱਥਾ ਟੇਕਿਆ।
ਮੁੱਖ ਮੰਤਰੀ ਨਾਇਬ ਸੈਣੀ ਆਪਣੀ ਪਤਨੀ ਸੁਮਨ ਸੈਣੀ ਨਾਲ ਸ੍ਰੀ ਮਾਤਾ ਮਨਸਾ ਦੇਵੀ ਦੇ ਦਰਬਾਰ ‘ਚ ਅਰਦਾਸ ਕਰਨ ਪਹੁੰਚੇ। ਮਾਤਾ ਭਗਵਤੀ ਦਾ ਆਸ਼ੀਰਵਾਦ ਲੈਣ ਤੋਂ ਬਾਅਦ ਹਵਨ ਅਤੇ ਯੱਗ ਵਿੱਚ ਸ਼ਾਮਲ ਹੋਏ। ਇਸ ਤੋਂ ਇਲਾਵਾ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ, ਅੰਬਾਲਾ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਬੰਤੋ ਕਟਾਰੀਆ ਅਤੇ ਪੰਚਕੂਲਾ ਦੇ ਮੇਅਰ ਕੁਲਭੂਸ਼ਣ ਗੋਇਲ ਵੀ ਮੌਜੂਦ ਸਨ।