ਹਰਿਆਣਾ: ਹਰਿਆਣਾ ਵਿਚ ਨਾਇਬ ਸੈਣੀ ਸਰਕਾਰ (The Naib Saini Government) ਦਾ ਵੱਡਾ ਫੈਸਲਾ ਸਾਹਮਣੇ ਆਇਆ ਹੈ। 10ਵੀਂ ਅਤੇ 12ਵੀਂ ਵਿੱਚ 60℅ ਅੰਕ ਪ੍ਰਾਪਤ ਕਰਨ ਵਾਲੇ ਹਰ ਵਿਦਿਆਰਥੀ ਲਈ ਇੱਕ ਹੈਪੀ ਕਾਰਡ (Happy Card) ਬਣਾਇਆ ਜਾਵੇਗਾ। ਉਹ ਹਰਿਆਣਾ ਰੋਡਵੇਜ਼ (Haryana Roadways) ਦੀਆਂ ਬੱਸਾਂ ਵਿੱਚ 500 ਕਿਲੋਮੀਟਰ ਤੱਕ ਮੁਫ਼ਤ ਸਫ਼ਰ ਕਰ ਸਕਣਗੇ। ਹਰਿਆਣਾ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੂੰ ਲਾਭ ਮਿਲੇਗਾ।
ਸਰਕਾਰ 10ਵੀਂ ਅਤੇ 12ਵੀਂ ਜਮਾਤ ਵਿੱਚ 60% ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਹੈਪੀ ਕਾਰਡ ਦੇਣ ਦੀ ਤਿਆਰੀ ਕਰ ਰਹੀ ਹੈ। ਇਸ ਤਹਿਤ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਵਿੱਚ ਵਿਦਿਆਰਥੀ 500 ਕਿਲੋਮੀਟਰ ਦਾ ਸਫ਼ਰ ਮੁਫ਼ਤ ਕਰ ਸਕਣਗੇ। ਸੂਬਾ ਸਰਕਾਰ ਨੇ ਸਿੱਖਿਆ ਅਤੇ ਟਰਾਂਸਪੋਰਟ ਵਿਭਾਗ ਨੂੰ ਹੋਨਹਾਰ ਵਿਦਿਆਰਥੀਆਂ ਦਾ ਡਾਟਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ, ਤਾਂ ਜੋ ਇਸ ਸਕੀਮ ਨੂੰ ਜਲਦੀ ਲਾਗੂ ਕੀਤਾ ਜਾ ਸਕੇ।
ਕੀ ਹੈ ਹੈਪੀ ਕਾਰਡ ਸਕੀਮ ?
ਹਰਿਆਣਾ ਸਰਕਾਰ ਨੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਲਈ ਹੈਪੀ ਕਾਰਡ ਸਕੀਮ ਸ਼ੁਰੂ ਕੀਤੀ ਹੈ। ਇਸ ਰਾਹੀਂ ਪਰਿਵਾਰ ਦੇ ਸਾਰੇ ਮੈਂਬਰ ਸਰਕਾਰੀ ਬੱਸਾਂ ਵਿੱਚ ਹਰ ਸਾਲ 1000 ਕਿਲੋਮੀਟਰ ਦਾ ਸਫਰ ਮੁਫਤ ਕਰ ਸਕਦੇ ਹਨ। ਇਹ ਸਹੂਲਤ 1 ਲੱਖ ਰੁਪਏ ਤੋਂ ਘੱਟ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਲਈ ਹੈ। ਹੈਪੀ ਕਾਰਡ ਲਈ, 50 ਰੁਪਏ ਦੀ ਰਜਿਸਟ੍ਰੇਸ਼ਨ ਫੀਸ ਅਦਾ ਕਰਨੀ ਪਵੇਗੀ। 15 ਦਿਨਾਂ ਬਾਅਦ ਤੁਹਾਨੂੰ ਹਰਿਆਣਾ ਰੋਡਵੇਜ਼ ਦੇ ਬੱਸ ਡਿਪੂ ‘ਤੇ ਜਾਣਾ ਪਵੇਗਾ। ਉਥੋਂ ਉਨ੍ਹਾਂ ਨੂੰ ਮੋਬਿਲਿਟੀ ਸਮਾਰਟ ਕਾਰਡ ਜਾਂ ਪਾਸ ਮੁਹੱਈਆ ਕਰਵਾਏ ਜਾਣਗੇ।