ਚੰਡੀਗੜ੍ਹ : ਜਦੋਂ ਤੋਂ ਨਾਇਬ ਸੈਣੀ (Naib Saini) ਨੇ ਹਰਿਆਣਾ ਦੇ ਮੁੱਖ ਮੰਤਰੀ (The Chief Minister) ਦਾ ਅਹੁਦਾ ਸੰਭਾਲਿਆ ਹੈ, ਉਦੋਂ ਤੋਂ ਹੀ ਅਫਵਾਹਾਂ ਫੈਲ ਰਹੀਆਂ ਹਨ ਕਿ ਵਿਜ ਉਨ੍ਹਾਂ ਤੋਂ ਨਾਰਾਜ਼ ਹਨ।

ਹਰਿਆਣਾ ‘ਚ ਹੋਏ ਵੱਡੇ ਫੇਰ ਬਦਲ ਨੂੰ ਲੈ ਕੇ ਵੀ ਵਿਜ ਨੇ ਸਾਫ਼ ਕਿਹਾ ਸੀ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਮੁੱਖ ਮੰਤਰੀ ਨੂੰ ਬਦਲਿਆ ਜਾ ਰਿਹਾ ਹੈ। ਨਵੀਂ ਕੈਬਨਿਟ ਵਿੱਚ ਹਰਿਆਣਾ ਦੇ ਸਾਬਕਾ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿੱਜ (Former Home And Health Minister Anil Vij) ਨੂੰ ਸ਼ਾਮਲ ਨਹੀਂ ਕੀਤਾ ਗਿਆ। ਹੁਣ ਇਹ ਚੱਲ ਰਹੀਆਂ ਕਿਆਸ ਅਰਾਈਆਂ ਖਤਮ ਹੋਣ ਵਾਲੀਆਂ ਹਨ।

ਜਾਣਕਾਰੀ ਮੁਤਾਬਕ ਸੀਐਮ ਨਾਇਬ ਸੈਣੀ ਅੱਜ ਸਾਬਕਾ ਮੰਤਰੀ ਅਨਿਲ ਵਿੱਜ ਦੇ ਘਰ ਜਾ ਰਹੇ ਹਨ। ਜੇਪੀ ਨੱਡਾ ਦੇ ਦਖਲ ਕਾਰਨ ਨਾਇਬ ਸੈਣੀ ਦਾ ਇਹ ਪ੍ਰੋਗਰਾਮ ਅਚਾਨਕ ਹੀ ਬਣਿਆ ਹੈ।

Leave a Reply