ਲਖਨਊ: ਸੋਸ਼ਲ ਮੀਡੀਆ (Social Media) ਦੇ ਦੌਰ ਵਿੱਚ Deep Fake ਅਤੇ ਫਰਜ਼ੀ ਵੀਡੀਓਜ਼ ਵੀ ਕਾਫੀ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਹੁਣ ਯੂ.ਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ (Chief Minister Yogi Adityanath) ਦਾ ਇੱਕ Deep Fake ਵੀਡੀਓ ਵੀ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਯੂ.ਪੀ ਐਸ.ਟੀ.ਐਫ. ਨੇ ਇੱਕ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਵੀਡੀਓ ਨੂੰ ਸ਼ੇਅਰ ਕਰਕੇ ਗੁੰਮਰਾਹਕੁੰਨ ਤੱਥ ਫੈਲਾਏ ਜਾ ਰਹੇ ਹਨ ਅਤੇ ਦੇਸ਼ ਵਿਰੋਧੀ ਅਨਸਰਾਂ ਨੂੰ ਮਜਬੂਤ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਇੱਕ Deep Fake ਵੀਡੀਓ ਨਾਲ ਛੇੜਛਾੜ ਕਰਕੇ ਬਣਾਈ ਗਈ ਸੀ।

ਬੀਤੇ ਦਿਨ,1 ਮਈ ਨੂੰ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ‘ਸ਼ਿਆਮ ਗੁਪਤਾ RPSU’ ਨਾਮ ਦੇ ਇੱਕ ਖਾਤੇ ਤੋਂ ਯੂ.ਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਇੱਕ Deep Fake ਵੀਡੀਓ ਸ਼ੇਅਰ ਕੀਤੀ ਗਈ ਸੀ। ਇਸ Deep Fake ਵੀਡੀਓ ਵਿੱਚ ‘ਭਾਜਪਾ ਹਟਾਓ, ਦੇਸ਼ ਬਚਾਓ’। ਇਸ ਤੋਂ ਇਲਾਵਾ ਵੀਡੀਓ ‘ਚ ਪੁਲਵਾਮਾ ਦੇ ਬਹਾਦਰ ਜਵਾਨਾਂ ਦੀਆਂ ਪਤਨੀਆਂ ਦੇ ਮੰਗਲਸੂਤਰ ਦੀ ਗੱਲ ਕੀਤੀ ਗਈ ਹੈ। ਐਕਸ ‘ਤੇ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ ਗਿਆ ਕਿ ਕੀ ਇਹ ਵੀਡੀਓ ਸੱਚ ਹੈ ਅਤੇ ਜੇਕਰ ਇਹ ਸੱਚ ਹੈ ਤਾਂ ਜਨਤਾ ਅੰਨ੍ਹੀ ਸ਼ਰਧਾਲੂ ਹੈ। ਨਾਲ ਹੀ ਇਸ ਵੀਡੀਓ ਨੂੰ ਸੀ.ਐਮ ਯੋਗੀ, ਯੂ.ਪੀ ਬੀ.ਜੇ.ਪੀ. ਅਤੇ ਪੀ.ਐਮ.ਓ .ਨੂੰ ਟੈਗ ਵੀ ਕੀਤਾ ਗਿਆ ਸੀ।

ਇਸ ਬਾਰੇ ਨੋਇਡਾ ਦੇ ਏ.ਸੀ.ਪੀ. ਨੇ ਦੱਸਿਆ ਕਿ ਯੂ.ਪੀ ਐਸ.ਟੀ.ਐਫ. ਵੱਲੋਂ ਇਸ ਮਾਮਲੇ ਵਿੱਚ ਸਾਈਬਰ ਕਰਾਈਮ ਤਹਿਤ ਕੇਸ ਦਰਜ ਕੀਤਾ ਗਿਆ ਹੈ। ਐਕਸ ‘ਤੇ ਇਹ Deep Fake ਵੀਡੀਓ ਪੋਸਟ ਕਰਨ ਵਾਲੇ ਨੋਇਡਾ ਦੇ ਸ਼ਿਆਮ ਗੁਪਤਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਵੀਡੀਓ ਦੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਇਹ Deep Fake ਵੀਡੀਓ AI ਦੀ ਮਦਦ ਨਾਲ ਬਣਾਈ ਗਈ ਹੈ।

ਇਸ ਸਬੰਧ ਵਿੱਚ, ਪੁਲਿਸ ਕਾਨੂੰਨ ਅਤੇ ਵਿਵਸਥਾ/ਐਸ.ਟੀ.ਐਫ. ਦੇ ਵਧੀਕ ਡਾਇਰੈਕਟਰ ਜਨਰਲ ਅਮਿਤਾਭ ਯਸ਼ ਨੇ ਕਿਹਾ ਕਿ ਮਾਮਲੇ ਦੀ ਜਾਂਚ ਯੂ.ਪੀ ਐਸ.ਟੀ.ਪੀ. ਦੁਆਰਾ ਕੀਤੀ ਗਈ ਸੀ। ਦੋਸ਼ੀ ਸ਼ਿਆਮ ਗੁਪਤਾ ਨੂੰ ਨੋਇਡਾ ਦੇ ਬਰੋਲਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਉਹ ਲਖੀਮਪੁਰ ਖੇੜੀ ਦਾ ਰਹਿਣ ਵਾਲਾ ਹੈ। ਗੁੰਮਰਾਹਕੁੰਨ ਅਤੇ ਇਤਰਾਜ਼ਯੋਗ ਤੱਥਾਂ ਦਾ ਪ੍ਰਚਾਰ ਕਰਨ ਲਈ, ਉਹ ਉਕਤ ਵੀਡੀਓ ਤਿਆਰ ਕਰ ਰਿਹਾ ਸੀ ਅਤੇ ਇਸ ਨੂੰ ਆਪਣੇ ਟਵਿੱਟਰ ਹੈਂਡਲ ਰਾਹੀਂ ਪ੍ਰਸਾਰਿਤ ਕਰ ਰਿਹਾ ਸੀ।

Leave a Reply