November 6, 2024

CM ਮਾਨ ਤੇ ਕੇਜਰੀਵਾਲ ਅੱਜ ਖੰਨਾ ਦਾ ਕਰਨਗੇ ਦੌਰਾ

Latest Punjabi News | Home |Time tv. news

ਨਵੀਂ ਦਿੱਲੀ: 2024 ਦੀਆ ਵੋਟਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵੱਲੋਂ ਮੀਟਿੰਗਾਂ ਤੇ ਰੈਲੀਆ ਕੀਤੀਆ ਜਾ ਰਹੀਆ ਹਨ । ਆਮ ਆਦਮੀ ਪਾਰਟੀ (Aam Aadmi Party) ਨੇ ਵੀ ਇਹ ਐਲਾਨ ਕੀਤਾ ਹੈ ਕਿ ਉਹ 13 ਦੀਆ 13 ਸੀਟਾਂ ਤੇ ਜਿੱਤ ਹਾਸਲ ਕਰੇਗੀ । ਇਸ ਦੇ ਨਾਲ ਹੀ ਅੱਜ ਦਿੱਲੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਸੀ ਐਮ ਮਾਨ ਦੌਰਾ ਕਰਨਗੇ ਅਤੇ ਇਨ੍ਹਾਂ ਨਾਲ ਕਈ ਰਾਜ ਸਭਾ ਦੇ ਮੈਂਬਰ ਵੀ ਮੋਜੂਦ ਰਹਿਣਗੇ ।

ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਵੱਲੋਂ ‘ਹਰ ਘਰ ਰਾਸ਼ਨ’ ਪਹੁੰਚਾਉਣ ਦੀ ਯੋਜਨਾ ਨੂੰ ਲਾਂਚ ਕਰਨਗੇ। ਇਸ ਰੈਲੀ ਦੇ ਲਈ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸਕੀਮ ਦੇ ਲਾਗੂ ਹੋਣ ਦੇ ਨਾਲ ਲੋੜਵੰਦ ਪਰਿਵਾਰਾਂ ਦੇ ਘਰਾਂ ਤੱਕ ਰਾਸ਼ਨ ਦੀ ਸੁਵਿਧਾ ਨੂੰ ਪਹੁੰਚਾ ਦਿੱਤਾ ਜਾਵੇਗਾ।

ਦੱਸ ਦੇਈਏ ਕਿ ਸਰਕਾਰ ਤੁਹਾਡੇ ਦੁਆਰ ਮਾਨ ਸਰਕਾਰ ਦੀ ਅਹਿਮ ਯੋਜਨਾ ਹੈ ਜਿਸ ਤਹਿਤ 40 ਦੇ ਕਰੀਬ ਸੇਵਾਵਾਂ ਨੂੰ ਲੋਕਾਂ ਦੇ ਘਰਾਂ ਵਿੱਚ ਜਾਕੇ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਹੁਣ ਪੰਜਾਬ ਸਰਕਾਰ ਘਰ ਘਰ ਅਨਾਜ ਵੀ ਪਹੁੰਚਾਉਣ ਜਾ ਰਹੀ ਹੈ। ਇਸ ਤੋਂ ਪਹਿਲਾਂ ਇਹ ਰਾਸ਼ਨ ਡਿਪੂਆਂ ਰਾਹੀਂ ਲੋਕਾਂ ਨੂੰ ਮਿਲਦਾ ਹੈ। ਪਿੰਡ ਵਿੱਚ ਇੱਕ ਥਾਂ ਡਿੱਪੂ ਹੋਲਡਰ ਰਾਸ਼ਨ ਦਿੰਦਾ ਹੈ ਜਿਸ ਨੂੰ ਲੋਕ ਆਪਣੇ ਘਰ ਲੈਕੇ ਜਾਂਦੇ ਹਨ ਪਰ ਇਹ ਸਕੀਮ ਦੇ ਲਾਗੂ ਹੋਣ ਤੋਂ ਬਾਅਦ ਰਾਸ਼ਨ ਘਰ ਘਰ ਪਹੁੰਚਾਇਆ ਜਾਵੇਗਾ।

By admin

Related Post

Leave a Reply