ਕਸ਼ਮੀਰ : ਕਾਊਂਟਰ ਇੰਟੈਲੀਜੈਂਸ ਕਸ਼ਮੀਰ (Counter Intelligence Kashmir),(ਸੀ.ਆਈ.ਕੇ.) ਨੇ ਅੱਜ ਕਸ਼ਮੀਰ ‘ਚ 10 ਥਾਵਾਂ ‘ਤੇ ਤਲਾਸ਼ੀ ਲਈ। ਇਸ ਕਾਰਵਾਈ ਵਿੱਚ ਟੀਮ ਨੇ 7 ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ। ਇਸ ਤੋਂ ਇਲਾਵਾ 14 ਮੋਬਾਈਲ ਫ਼ੋਨ, ਇੱਕ ਲੈਪਟਾਪ ਅਤੇ ਇਤਰਾਜ਼ਯੋਗ ਸਮੱਗਰੀ ਵੀ ਬਰਾਮਦ ਕੀਤੀ ਗਈ ਹੈ।
ਕਾਊਂਟਰ ਇੰਟੈਲੀਜੈਂਸ ਯੂਨਿਟ ਨੇ ਦੱਸਿਆ ਕਿ ਸ਼੍ਰੀਨਗਰ, ਗੰਦਰਬਲ, ਪੁਲਵਾਮਾ, ਅਨੰਤਨਾਗ, ਬਡਗਾਮ ਅਤੇ ਕੁਲਗਾਮ ਜ਼ਿਲ੍ਹਿਆਂ ਵਿੱਚ ਛਾਪੇਮਾਰੀ ਕੀਤੀ ਗਈ। ਅਧਿਕਾਰੀਆਂ ਨੇ ਕਿਹਾ ਕਿ ਉਹ ਨਵੇਂ ਬਣੇ ਅੱਤਵਾਦੀ ਸੰਗਠਨ ‘ਤਹਿਰੀਕ ਲਬਿਕ ਯਾ ਮੁਸਲਿਮ’ (ਟੀ.ਐਲ.ਐਮ.) ਦੇ ਭਰਤੀ ਮਾਡਿਊਲ ਨੂੰ ਖਤਮ ਕਰਨ ਵਿੱਚ ਕਾਮਯਾਬ ਰਹੇ। ਇਹ ਸੰਗਠਨ ਲਸ਼ਕਰ-ਏ-ਤੋਇਬਾ (ਐਲ.ਈ.ਟੀ.) ਦਾ ਹਿੱਸਾ ਦੱਸਿਆ ਜਾਂਦਾ ਹੈ, ਜਿਸ ਨੂੰ ਬਾਬਾ ਹਮਾਸ ਨਾਂ ਦਾ ਪਾਕਿਸਤਾਨੀ ਅੱਤਵਾਦੀ ਹੈਂਡਲਰ ਚਲਾ ਰਿਹਾ ਸੀ।
ਸੀ.ਆਈ.ਕੇ. ਨੇ ਦੱਸਿਆ ਕਿ 22 ਅਕਤੂਬਰ ਦੀ ਸਵੇਰ ਨੂੰ ਕਾਊਂਟਰ-ਇੰਟੈਲੀਜੈਂਸ ਕਸ਼ਮੀਰ (ਸੀ.ਆਈ.ਕੇ.) ਨੇ ਇਕ ਵੱਡਾ ਆਪਰੇਸ਼ਨ ਚਲਾਇਆ। ਇਸ ‘ਚ ਸ਼੍ਰੀਨਗਰ, ਗੰਦਰਬਲ, ਬਾਂਦੀਪੋਰਾ, ਕੁਲਗਾਮ, ਬਡਗਾਮ, ਅਨੰਤਨਾਗ ਅਤੇ ਪੁਲਵਾਮਾ ਸਮੇਤ ਕਈ ਜ਼ਿਲਿਆਂ ‘ਚ ਛਾਪੇਮਾਰੀ ਕੀਤੀ ਗਈ। ਅਪਰੇਸ਼ਨ ਦੌਰਾਨ ਨਵੇਂ ਬਣੇ ਅੱਤਵਾਦੀ ਸੰਗਠਨ ‘ਤਹਿਰੀਕ ਲਬਿਕ ਯਾ ਮੁਸਲਿਮ’ (ਟੀ.ਐਲ.ਐਮ.) ਦਾ ਇੱਕ ਭਰਤੀ ਮਾਡਿਊਲ ਨਸ਼ਟ ਕਰ ਦਿੱਤਾ ਗਿਆ।