CIA ਸਟਾਫ਼ ਨੇ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਗਿਰੋਹ ਦੇ 4 ਦੋਸ਼ੀਆਂ ਨੂੰ ਕੀਤਾ ਗਿ੍ਫ਼ਤਾਰ
By admin / May 18, 2024 / No Comments / Punjabi News
ਨਵਾਂਸ਼ਹਿਰ : ਸੀ.ਆਈ.ਏ. ਸਟਾਫ਼ (CIA Staff) ਨਵਾਂਸ਼ਹਿਰ ਅਤੇ ਬਲਾਚੌਰ ਪੁਲਿਸ ਦੀ ਸਾਂਝੀ ਕਾਰਵਾਈ ਦੌਰਾਨ ਪੁਲਿਸ ਨੇ ਗੈਂਗਸਟਰਾਂ ਦੇ ਨਜਾਇਜ਼ ਹਥਿਆਰ (Illegal Weapons) ਰੱਖਣ ਅਤੇ ਹੋਰ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਗਿਰੋਹ ਦੇ 4 ਦੋਸ਼ੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ‘ਚੋਂ 1 ਦੇਸੀ ਪਿਸਤੌਲ, 1 ਰਿਵਾਲਵਰ ਅਤੇ 11 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ ।
ਐੱਸ.ਪੀ. ਜਾਂਚ ਡਾਕਟਰ ਮੁਕੇਸ਼ ਸ਼ਰਮਾ ਨੇ ਦੱਸਿਆ ਕਿ ਥਾਣਾ ਬਲਾਚੌਰ ਦੇ ਐਸ.ਐਚ.ਓ. ਇੰਸਪੈਕਟਰ ਸਤਨਾਮ ਸਿੰਘ, ਸੀ.ਆਈ.ਏ ਗਸ਼ਤ ਦੌਰਾਨ ਇੰਚਾਰਜ ਨਵਾਂਸ਼ਹਿਰ ਇੰਸਪੈਕਟਰ ਸਤਨਾਮ ਸਿੰਘ ਦੀ ਪੁਲਿਸ ਪਾਰਟੀ ਮੁੱਖ ਮਾਰਗ ‘ਤੇ ਮਹਿੰਦਾਪੁਰ ਉਲਧਨੀ ਵਿਖੇ ਸ਼ੱਕੀ ਵਿਅਕਤੀਆਂ ਨੂੰ ਕਾਬੂ ਕਰਨ ਲਈ ਮੌਜੂਦ ਸੀ ਤਾਂ ਪੁਲਿਸ ਨੂੰ ਖਾਸ ਮੁਖ਼ਬਰ ਨੇ ਠੋਸ ਇਤਲਾਹ ਦਿੱਤੀ ਕਿ ਦੀਪਕ ਕੁਮਾਰ ਉਰਫ਼ ਦੀਪੂ ਪੁੱਤਰ ਅਜੈ ਕੁਮਾਰ ਵਾਸੀ ਰਾਹੋਂ, ਪ੍ਰਭਜੋਤ ਹਥਿਆਰਾਂ ਨੂੰ ਸੰਭਾਲਣ ਵਾਲੇ ਸਿੰਘ ਉਰਫ਼ ਪ੍ਰਭੂ ਪੁੱਤਰ ਜਗਤਾਰ ਸਿੰਘ ਵਾਸੀ ਮਹਿਤਪੁਰ ਉਲਧੀਆਂ ਥਾਣਾ ਬਲਾਚੌਰ, ਸਿਮਰਨਜੀਤ ਸਿੰਘ ਉਰਫ਼ ਹੈਪੀ ਪੁੱਤਰ ਹਰਭਜਨ ਸਿੰਘ ਵਾਸੀ ਦੁਧਾਲਾ ਥਾਣਾ ਰਾਹੋਂ ਅਤੇ ਅਮਨਪ੍ਰੀਤ ਸਿੰਘ ਉਰਫ਼ ਅਮਨ ਪੁੱਤਰ ਹਰਦੀਪ ਸਿੰਘ ਵਾਸੀ ਸੁੱਜੋ ਥਾਣਾ ਸਦਰ ਬੰਗਾ ਜੋ ਅਪਰਾਧਿਕ ਲੋਕਾਂ ਅਤੇ ਗੈਂਗਸ਼ਟਰਾਂ ਦਾ ਅਸਲਾ ਸੰਭਾਲਦੇ ਹਨ ਅਤੇ ਇਸ ਅਸਲੇ ਦੇ ਅੱਗੇ ਸਪਲਾਈ ਕਰਦੇ ਹਨ ।ਐੱਸ.ਪੀ. ਡਾ: ਮੁਕੇਸ਼ ਨੇ ਦੱਸਿਆ ਕਿ ਉਕਤ ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ 4 ਦੋਸ਼ੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ‘ਚੋਂ 1 ਦੇਸੀ ਰਿਵਾਲਵਰ, 1 ਦੇਸੀ ਪਿਸਤੌਲ ਅਤੇ 11 ਜਿੰਦਾ ਪਿਸਤੌਲ ਬਰਾਮਦ ਕੀਤੇ ਹਨ । ਡਾ: ਮੁਕੇਸ਼ ਨੇ ਦੱਸਿਆ ਕਿ ਗਿ੍ਫ਼ਤਾਰ ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕਰਨ ਤੋਂ ਬਾਅਦ ਉਨ੍ਹਾਂ ਨੂੰ 3 ਦਿਨ ਦੇ ਪੁਲਿਸ ਰਿਮਾਂਡ ‘ਤੇ ਲਿਆ ਗਿਆ ਹੈ । ਉਨ੍ਹਾਂ ਦੱਸਿਆ ਕਿ ਰਿਮਾਂਡ ਦੌਰਾਨ ਮੁਲਜ਼ਮਾਂ ਦੇ ਅਪਰਾਧਿਕ ਇਤਿਹਾਸ ਦਾ ਪਤਾ ਲਗਾਇਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕੋਲੋਂ ਕਈ ਖੁਲਾਸੇ ਹੋਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ।