ਨਵੀਂ ਦਿੱਲੀ : CBSE ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ ਆਈ ਹੈ। ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ 3 ਅਤੇ 6ਵੀਂ ਜਮਾਤ ਦੀਆਂ ਕਿਤਾਬਾਂ ‘ਚ ਬਦਲਾਅ ਕੀਤਾ ਹੈ। ਸੀ.ਬੀ.ਐਸ.ਈ ਨੇ ਇਸ ਸਬੰਧ ਵਿੱਚ ਸਾਰੇ ਮਾਨਤਾ ਪ੍ਰਾਪਤ ਸਕੂਲਾਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਸੀ.ਬੀ.ਐਸ.ਈ ਨੇ ਆਪਣੇ ਸਾਰੇ ਸਕੂਲਾਂ ਨੂੰ ਐਨ.ਸੀ.ਆਰ.ਈ.ਟੀ ਦੁਆਰਾ ਨਿਰਧਾਰਤ 3 ਅਤੇ 6ਵੀਂ ਜਮਾਤਾਂ ਲਈ ਨਵੇਂ ਸਿਲੇਬਸ ਅਤੇ ਪਾਠ ਪੁਸਤਕਾਂ ਦੀ ਪਾਲਣਾ ਕਰਨ ਲਈ ਕਿਹਾ ਹੈ।

ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ ਨੇ 18 ਮਾਰਚ ਨੂੰ ਇੱਕ ਪੱਤਰ ਰਾਹੀਂ ਸੀ.ਬੀ.ਐਸ.ਈ ਨੂੰ ਸੂਚਿਤ ਕੀਤਾ ਹੈ ਕਿ ਗ੍ਰੇਡ 3 ਅਤੇ 6 ਲਈ ਨਵੇਂ ਸਿਲੇਬਸ ਅਤੇ ਪਾਠ ਪੁਸਤਕਾਂ ਜਲਦੀ ਹੀ ਜਾਰੀ ਕੀਤੀਆਂ ਜਾਣਗੀਆਂ।

CBSE ਨੇ ਇੱਕ ਅਧਿਕਾਰਤ ਨੋਟੀਫਿਕੇਸ਼ਨ ਵਿੱਚ ਕਿਹਾ ਕਿ 6ਵੀਂ ਜਮਾਤ ਲਈ ਇੱਕ ਬ੍ਰਿਜ ਕੋਰਸ ਅਤੇ ਕਲਾਸ 3 ਲਈ ਸੰਖੇਪ ਦਿਸ਼ਾ-ਨਿਰਦੇਸ਼ ਵੀ NCERT ਦੁਆਰਾ ਵਿਕਸਤ ਕੀਤੇ ਜਾ ਰਹੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਵਿਦਿਆਰਥੀ NCF-SE 2023 ਦੇ ਅਨੁਸਾਰ ਪੜ੍ਹਦੇ ਹਨ।

ਇਸ ਦੇ ਨਾਲ ਹੀ, ਸੀ.ਬੀ.ਐਸ.ਈ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ 1 ਅਪ੍ਰੈਲ, 2024 ਤੋਂ ਸ਼ੁਰੂ ਹੋਣ ਵਾਲੇ ਅਕਾਦਮਿਕ ਸਾਲ 2024-25 ਲਈ ਹੋਰ ਜਮਾਤਾਂ ਦੇ ਸਿਲੇਬਸ ਅਤੇ ਪਾਠ ਪੁਸਤਕਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਵਿਸ਼ੇ ਨਿਰਧਾਰਤ ਸਿਲੇਬਸ ਅਨੁਸਾਰ ਪੜ੍ਹਾਏ ਜਾਣੇ ਚਾਹੀਦੇ ਹਨ।

Leave a Reply