ਨਵੀਂ ਦਿੱਲੀ : ਭਾਰਤ ਦੇ ਖਿਡਾਰੀ ਐਚ.ਐਸ ਪ੍ਰਣਯ (HS Prannoy) ਅਤੇ ਲਕਸ਼ਯ ਸੇਨ (Lakshay Sen) ਅੱਜ ਜਾਪਾਨ ਓਪਨ ਦੇ ਸੈਮੀਫਾਈਨਲ ਵਿੱਚ ਪਹੁੰਚਣ ਤੋਂ ਬਾਅਦ ਤਾਜ਼ਾ ਬੈਡਮਿੰਟਨ ਵਿਸ਼ਵ ਮਹਾਸੰਘ (BWF) ਦੀ ਵਿਸ਼ਵ ਰੈਂਕਿੰਗ ਵਿੱਚ ਕ੍ਰਮਵਾਰ 9ਵੇਂ ਅਤੇ 11ਵੇਂ ਸਥਾਨ ਉੱਤੇ ਪਹੁੰਚ ਗਏ ਹਨ।
ਜਿੱਥੇ ਪ੍ਰਣਯ ਇੱਕ ਸਥਾਨ ਉੱਪਰ ਆਇਆ ਹੈ, ਉੱਥੇ ਸੇਨ ਦੀ ਰੈਂਕਿੰਗ ਵਿੱਚ ਦੋ ਸਥਾਨਾਂ ਦਾ ਸੁਧਾਰ ਹੋਇਆ ਹੈ। ਪ੍ਰਣਯ ਨੂੰ ਪਿਛਲੇ ਹਫਤੇ ਟੋਕੀਓ ਵਿੱਚ ਜਾਪਾਨ ਓਪਨ ਦੇ ਸੈਮੀਫਾਈਨਲ ਵਿੱਚ ਡੈਨਮਾਰਕ ਦੇ ਵਿਕਟਰ ਐਕਸਲਸਨ ਤੋਂ ਜਦਕਿ ਸੇਨ ਨੂੰ ਇੰਡੋਨੇਸ਼ੀਆ ਦੇ ਜੋਨਾਥਨ ਕ੍ਰਿਸਟੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਵਿਸ਼ਵ ਦੇ ਸਾਬਕਾ ਨੰਬਰ ਇਕ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਵੀ ਇਕ ਸਥਾਨ ਦੇ ਫਾਇਦੇ ਨਾਲ 19ਵੇਂ ਸਥਾਨ ‘ਤੇ ਪਹੁੰਚ ਗਏ ਹਨ ਜਦਕਿ ਰਾਸ਼ਟਰੀ ਚੈਂਪੀਅਨ ਮਿਥੁਨ ਮੰਜੂਨਾਥ ਚਾਰ ਸਥਾਨ ਦੇ ਫਾਇਦੇ ਨਾਲ 50ਵੇਂ ਸਥਾਨ ‘ਤੇ ਪਹੁੰਚ ਗਏ ਹਨ।
ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ 17ਵੇਂ ਸਥਾਨ ‘ਤੇ ਕਾਇਮ ਹੈ ਜਦਕਿ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਪੁਰਸ਼ ਡਬਲਜ਼ ਜੋੜੀ ਦੂਜੇ ਸਥਾਨ ‘ਤੇ ਰਹੀ। ਟਰੀਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਮਹਿਲਾ ਡਬਲਜ਼ ਜੋੜੀ ਦੋ ਸਥਾਨ ਦੇ ਫਾਇਦੇ ਨਾਲ 17ਵੇਂ ਸਥਾਨ ‘ਤੇ ਪਹੁੰਚ ਗਈ ਹੈ।
The post BWF ਰੈਂਕਿੰਗ ‘ਚ ਪ੍ਰਣਯ 9ਵੇਂ ਤੇ ਲਕਸ਼ਯ ਸੇਨ 11ਵੇਂ ਸਥਾਨ ‘ਤੇ ਪਹੁੰਚੇ appeared first on Time Tv.