November 6, 2024

Budget Session 2024: ਹਰਮੀਤ ਸਿੰਘ ਪਠਾਨਮਾਜਰਾ ਨੇ ਅਫੀਮ ਦੀ ਖੇਤੀ ਦੀ ਚੁੱਕੀ ਮੰਗ

ਪੰਜਾਬ : ਵਿਧਾਨ ਸਭਾ ਸੈਸ਼ਨ ‘ਚ ਅਫੀਮ ਦੀ ਖੇਤੀ ਨੂੰ ਲੈ ਕੇ ਇਕ ਵਾਰ ਫਿਰ ਤੋਂ ਮੰਗ ਉੱਠੀ ਹੈ। ਇਹ ਮੰਗ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ (MLA Harmeet Singh Pathanmajra) ਨੇ ਉਠਾਈ ਹੈ। ਉਨ੍ਹਾਂ ਦੁਆਰਾ ਅਫ਼ੀਮ ਦੀ ਖੇਤੀ ਦੇ ਬਾਰੇਵਿੱਚ ਪੁੱਛਦਿਆਂ ਹੀ ਸਪੀਕਰ ਸੰਧਵਾ ਨੇ ਕਿਹਾ, ‘ਵਾਹ ਵੀ ਵਾਹ ਕਿਆ ਬਾਤ ਹੈ’ ਅਤੇ ਹੱਸਣ ਲੱਗ ਪਏ। ਵਿਧਾਇਕ ਨੇ ਪੰਜਾਬ ਵਿੱਚ ਅਫੀਮ ਦੇ ਠੇਕੇ ਖੋਲ੍ਹਣ ਦੀ ਮੰਗ ਕੀਤੀ ਹੈ।

ਵਿਧਾਇਕ ਨੇ ਕਿਹਾ ਕਿ ਸਿੰਥੈਟਿਕ ਨਸ਼ੇ ਪੰਜਾਬ ਦੀ ਜਵਾਨੀ ਨੂੰ ਤਬਾਹ ਕਰ ਰਹੇ ਹਨ। ਇਸ ਲਈ ਰਵਾਇਤੀ ਨਸ਼ਿਆਂ ਰਾਹੀਂ ਸਿੰਥੈਟਿਕ ਨਸ਼ਿਆਂ ‘ਤੇ ਰੋਕ ਲਗਾਈ ਜਾ ਸਕਦੀ ਹੈ। ਦੱਸ ਦੇਈਏ ਕਿ ਨੇਤਾਵਾਂ ਨੇ ਸਮੇਂ-ਸਮੇਂ ‘ਤੇ ਇਸ ਦੀ ਮੰਗ ਕੀਤੀ ਹੈ। ਇਸ ਦੌਰਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਜਦੋਂ ਸਮਾਂ ਮਿਲੇ ਤਾਂ ਇਹ ਵੀ ਦੱਸਣਾ ਕਿ ਪੰਜਾਬ ਵਿੱਚ ਅਫੀਮ ਦੇ ਠੇਕੇ ਹੁੰਦੇ ਸਨ ਅਤੇ ਹੁਣ ਕਿਉਂ ਬੰਦ ਕਰ ਦਿੱਤੇ ਗਏ ਹਨ।

ਇਸ ਦੌਰਾਨ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਸਵਾਲ ਕੀਤਾ ਕਿ ਕੀ ਸਰਕਾਰ ਸਿੰਥੈਟਿਕ ਨਸ਼ਿਆਂ ਨੂੰ ਰੋਕਣ ਲਈ ਪੰਜਾਬ ਵਿੱਚ ਭੁੱਕੀ ਦੀ ਖੇਤੀ ‘ਤੇ ਵਿਚਾਰ ਕਰ ਰਹੀ ਹੈ ਜਾਂ ਨਹੀਂ।ਜੇਕਰ ਵਿਚਾਰ ਰੱਖਦੀ ਹੈ ਤਾਂ ਇਸਦੀ ਸ਼ੁਰੂਆਤ ਕਦੋਂ ਹੋਣ ਦੀ ਸੰਭਾਵਨਾ ਹੈ?ਇਸ ਦਾ ਜਵਾਬ ਦਿੰਦਿਆਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਇਸ ਵੇਲੇ ਸਰਕਾਰ ਦਾ ਇਸ ਦੀ ਖੇਤੀ ਕਰਨ ਦਾ ਕੋਈ ਇਰਾਦਾ ਨਹੀਂ ਹੈ ਕਿਉਂਕਿ ਇਹ ਵੀ ਇੱਕ ਨਸ਼ਾ ਹੈ।

By admin

Related Post

Leave a Reply