Budget Session 2024: ਹਰਪਾਲ ਸਿੰਘ ਚੀਮਾ ਵੱਲੋਂ ਪੇਸ਼ ਕੀਤੇ ਜਾ ਰਹੇ ਬਜਟ ਦੀਆਂ ਖਾਸ ਗੱਲਾਂ
By admin / March 4, 2024 / No Comments / Punjabi News
ਪੰਜਾਬ : 16ਵੀਂ ਪੰਜਾਬ ਵਿਧਾਨ ਸਭਾ ਦੇ ਛੇਵੇਂ ਬਜਟ ਸੈਸ਼ਨ ਦੌਰਾਨ ਅੱਜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Finance Minister Harpal Singh Cheema) ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਤੀਜਾ ਬਜਟ ਪੇਸ਼ ਕੀਤਾ ਜਾ ਰਿਹਾ ਹੈ।ਇਸ ਦੌਰਾਨ ਬਜਟ ਭਾਸ਼ਣ ਪੜ੍ਹਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਹ ਆਪਣੇ ਬਜਟ ਵਿੱਚ ਪਿਛਲੇ ਦੋ ਸਾਲਾਂ ਦੇ ਸਫ਼ਰ ਦਾ ਜ਼ਿਕਰ ਕਰਦੇ ਹੋਏ ਮਾਨ ਸਰਕਾਰ ਦਾ ਤੀਜਾ ਬਜਟ ਪੇਸ਼ ਕਰ ਰਹੇ ਹਨ।
ਅਸੀਂ ਮਹੱਤਵਪੂਰਨ ਮੁੱਦਿਆਂ ਨੂੰ ਹੱਲ ਕਰਨ ਦੇ ਆਪਣੇ ਤੀਜੇ ਸਾਲ ਦੀ ਸ਼ੁਰੂਆਤ ਕਰ ਰਹੇ ਹਾਂ। ਵਿੱਤ ਮੰਤਰੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਪਹਿਲੀ ਵਾਰ ਪੰਜਾਬ ਦਾ ਬਜਟ 2 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਅਸੀਂ 40 ਹਜ਼ਾਰ ਤੋਂ ਵੱਧ ਨੌਕਰੀਆਂ ਪ੍ਰਦਾਨ ਕਰ ਚੁੱਕੇ ਹਾਂ। ਸਾਡੀ ਸਰਕਾਰ ਹਰ ਰੋਜ਼ ਲਗਭਗ 55 ਨੌਕਰੀਆਂ ਪ੍ਰਦਾਨ ਕਰ ਰਹੀ ਹੈ। ਹਰਪਾਲ ਚੀਮਾ ਵੱਲੋਂ ਪੇਸ਼ ਕੀਤੇ ਜਾ ਰਹੇ ਬਜਟ ਦੀਆਂ ਖਾਸ ਗੱਲਾਂ:-
- ਰਾਜ ਅਧੀਨ ਸਾਰੀਆਂ ਯੂਨੀਵਰਸਿਟੀਆਂ ਲਈ 1425 ਕਰੋੜ ਰੁਪਏ ਦਾ ਬਜਟ ਉਪਬੰਧ
- ਆਯੁਸ਼ਮਾਨ ਯੋਜਨਾ ਲਈ 553 ਕਰੋੜ ਰੁਪਏ ਦਾ ਬਜਟ
- ਟਰਾਂਸਪੋਰਟ ਲਈ 550 ਕਰੋੜ ਰੁਪਏ ਦਾ ਬਜਟ
- ਪੀਯੂ ਚੰਡੀਗੜ੍ਹ ਨੂੰ ਹੋਸਟਲ ਬਣਾਉਣ ਲਈ 40 ਕਰੋੜ ਰੁਪਏ ਦਾ ਬਜਟ
- ਫਰਵਰੀ ਤੱਕ ਪੰਜਾਬ ਦਾ ਟੈਕਸ ਮਾਲੀਆ 14 ਫੀਸਦੀ ਵਧਿਆ ਹੈ
- ਕੁੱਲ 2 ਲੱਖ, 4 ਹਜ਼ਾਰ, 918 ਕਰੋੜ ਰੁਪਏ ਦਾ ਬਜਟ ਖਰਚ ਪ੍ਰਸਤਾਵ
- ਖੇਤੀਬਾੜੀ ਅਤੇ ਕਿਸਾਨ ਭਲਾਈ ਕੰਮਾਂ ਲਈ ਅਗਲੇ ਵਿੱਤੀ ਸਾਲ ਵਿੱਚ 13,784 ਕਰੋੜ ਰੁਪਏ ਪ੍ਰਸਤਾਵਿਤ
- ਫਸਲੀ ਵਿਭਿੰਨਤਾ ਲਈ 575 ਕਰੋੜ ਰੁਪਏ ਪ੍ਰਸਤਾਵਿਤ
- ਕੇਂਦਰ ਸਰਕਾਰ ਨੇ 8 ਹਜ਼ਾਰ ਕਰੋੜ ਰੁਪਏ ਰੋਕ ਦਿੱਤੇ, ਜਿਸ ਕਾਰਨ ਪੰਜਾਬ ਦਾ ਵਿਕਾਸ ਰੁਕ ਗਿਆ।
- ਕਿਸਾਨਾਂ ਨੂੰ ਮੁਫਤ ਬਿਜਲੀ ਦੀ ਸਹੂਲਤ ਪਹਿਲਾਂ ਵਾਂਗ ਜਾਰੀ ਰਹੇਗੀ, 930 ਕਰੋੜ ਰੁਪਏ ਮਨਜ਼ੂਰ ਨਦੀਆਂ ‘ਚੋਂ ਮਿਲੇ 3 ਲੱਖ ਮੱਛੀਆਂ ਦੇ ਭਰੂਣ
- ਮਿਸ਼ਨ ਫੁਲਕਾਰੀ ਸ਼ੁਰੂ ਕੀਤੀ ਗਈ ਹੈ, ਜਿਸ ਵਿੱਚ ਪਿੰਡ ਪੱਧਰ ਦੇ ਕਾਰੀਗਰਾਂ ਨੂੰ ਨਵੀਂ ਸਿਖਲਾਈ ਦਿੱਤੀ ਜਾਂਦੀ ਹੈ ਤਾਂ ਜੋ ਉਹ ਆਪਣੇ ਨਵੇਂ ਉਤਪਾਦ ਵੇਚ ਸਕਣ।
- ਵਿੱਤੀ ਸਾਲ 2024-25 ਲਈ ਗੰਨਾ ਕਿਸਾਨਾਂ ਲਈ 300 ਕਰੋੜ ਰੁਪਏ ਦਾ ਪ੍ਰਸਤਾਵ
- ਜੰਗਲੀ ਜੀਵਾਂ ਲਈ ਵਿੱਤੀ ਸਾਲ ਦੌਰਾਨ 5,735 ਹੈਕਟੇਅਰ ਖੇਤਰ ਵਿੱਚ 46 ਲੱਖ, 20 ਹਜ਼ਾਰ ਬੂਟੇ ਲਗਾਏ ਗਏ।
- 12,316 ਅਧਿਆਪਕਾਂ ਨੂੰ ਰੈਗੂਲਰ ਕੀਤਾ ਗਿਆ
- ਸਕੂਲਾਂ ਵਿੱਚ 4300 ਪਖਾਨਿਆਂ ਦੀ ਮੁਰੰਮਤ ਕੀਤੀ ਗਈ।
- ਸਿੱਖਿਆ ਖੇਤਰ ਲਈ 16,987 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ, ਜੋ ਕਿ ਕੁੱਲ ਖਰਚੇ ਦਾ 11.5 ਫੀਸਦੀ ਹੈ
- 2024-25 ਵਿੱਚ ਮੈਡੀਕਲ ਕੰਮਾਂ ਲਈ 1 ਹਜ਼ਾਰ, 133 ਕਰੋੜ ਰੁਪਏ ਦੀ ਮਨਜ਼ੂਰੀ
- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲਈ 40 ਕਰੋੜ ਦੀ ਤਜਵੀਜ਼ ।