ਪੰਜਾਬ : ਪੰਜਾਬ ਸਰਕਾਰ (The Punjab Government) ਅੱਜ ਵਿਧਾਨ ਸਭਾ ਵਿੱਚ ਸਾਲ 2024-25 ਦਾ ਬਜਟ ਪੇਸ਼ ਕਰੇਗੀ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Finance Minister Harpal Singh Cheema ) ਬਜਟ ਪੇਸ਼ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਲੋਕਾਂ ‘ਤੇ ਕੋਈ ਬੋਝ ਨਹੀਂ ਪਾਇਆ ਜਾਵੇਗਾ। ਨਾਲ ਹੀ ਬਜਟ ਵਿੱਚ ਵਿਧਾਨ ਸਭਾ ਚੋਣਾਂ ਸਮੇਂ ਕੀਤੇ ਗਏ ਕੁਝ ਵਾਅਦਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਦੱਸ ਦੇਈਏ ਕਿ ਸੈਸ਼ਨ 1 ਮਾਰਚ ਨੂੰ ਰਾਜਪਾਲ ਬੀਐਲ ਪੁਰੋਹਿਤ ਦੇ ਸੰਬੋਧਨ ਨਾਲ ਸ਼ੁਰੂ ਹੋਇਆ ਸੀ । ਹਾਲਾਂਕਿ ਕਾਂਗਰਸ ਦੇ ਵਿਰੋਧ ਤੋਂ ਬਾਅਦ ਉਹ ਆਪਣਾ ਭਾਸ਼ਣ ਪੂਰੀ ਤਰ੍ਹਾਂ ਪੜ੍ਹ ਵੀ ਨਹੀਂ ਸਕੇ ਸਨ। ਇਸ ਦੇ ਨਾਲ ਹੀ ਉਸੇ ਦਿਨ ਬਾਅਦ ਦੁਪਹਿਰ ਮ੍ਰਿਤਕ ਆਗੂਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਸੀ । ਫਿਰ 4 ਮਾਰਚ ਨੂੰ ਰਾਜਪਾਲ ਦੇ ਸੰਬੋਧਨ ‘ਤੇ ਬਹਿਸ ਹੋਈ ਸੀ । ਹਾਲਾਂਕਿ ਇਸ ਦੌਰਾਨ ਵੀ ਸਦਨ ‘ਚ ਹੰਗਾਮਾ ਹੋਇਆ ਪਰ ਸੈਸ਼ਨ ਦਿਨ ਭਰ ਚੱਲਦਾ ਰਿਹਾ। ਅੱਜ ਬਜਟ ਸੈਸ਼ਨ ਹੋਵੇਗਾ। ਜਦਕਿ ਅਗਲੇ ਦਿਨ ਬਜਟ ‘ਤੇ ਬਹਿਸ ਹੋਵੇਗੀ। 7 ਮਾਰਚ ਗੈਰ-ਸਰਕਾਰੀ ਦਿਨ ਹੋਵੇਗਾ। ਇਸ ਦਿਨ ਪ੍ਰਾਈਵੇਟ ਬਿੱਲ ਆਉਣਗੇ।