ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ (Finance Minister Nirmala Sitharaman) ਨੇ ਅੱਜ ਆਪਣੇ ਬਜਟ ਭਾਸ਼ਣ ‘ਚ ਸੋਨੇ ਅਤੇ ਚਾਂਦੀ ‘ਤੇ ਕਸਟਮ ਡਿਊਟੀ (The Customs Duty) ਘਟਾ ਕੇ 6 ਫੀਸਦੀ ਕਰਨ ਦਾ ਐਲਾਨ ਕੀਤਾ ਹੈ। ਇਸ ਦੌਰਾਨ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਜ਼ਬਰਦਸਤ ਗਿਰਾਵਟ ਦਰਜ ਕੀਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਜਿੱਥੇ MCX ‘ਤੇ ਸੋਨਾ 4100 ਰੁਪਏ ਪ੍ਰਤੀ 10 ਗ੍ਰਾਮ ਡਿੱਗਿਆ ਹੈ, ਉਥੇ ਹੀ ਚਾਂਦੀ ਦੀ ਕੀਮਤ 4300 ਰੁਪਏ ਪ੍ਰਤੀ ਕਿਲੋਗ੍ਰਾਮ ਡਿੱਗ ਗਈ ਹੈ।

ਅੱਜ ਯਾਨੀ ਮੰਗਲਵਾਰ ਨੂੰ ਮਲਟੀ ਕਮੋਡਿਟੀ ਐਕਸਚੇਂਜ ‘ਤੇ ਸੋਨੇ ਦੀਆਂ ਕੀਮਤਾਂ ‘ਚ ਗਿਰਾਵਟ ਤੋਂ ਬਾਅਦ ਇਹ 5.72 ਫੀਸਦੀ ਯਾਨੀ 4,158 ਰੁਪਏ ਸਸਤਾ ਹੋ ਕੇ 68,560 ਰੁਪਏ ‘ਤੇ ਆ ਗਿਆ ਹੈ। ਇਸ ਦੇ ਨਾਲ ਹੀ ਚਾਂਦੀ ਦੀਆਂ ਕੀਮਤਾਂ ‘ਚ ਵੀ ਭਾਰੀ ਗਿਰਾਵਟ ਦਰਜ ਕੀਤੀ ਗਈ, ਜੋ ਬੀਤੇ ਦਿਨ ਦੇ ਮੁਕਾਬਲੇ ਰਿਕਾਰਡ 4,304 ਰੁਪਏ ਪ੍ਰਤੀ ਕਿਲੋਗ੍ਰਾਮ ਸਸਤੀ ਹੋ ਕੇ 84,899 ਰੁਪਏ ‘ਤੇ ਪਹੁੰਚ ਗਈ ਹੈ।

Leave a Reply