November 5, 2024

Budget 2024-25 : ਮਿਉਚੁਅਲ ਫੰਡਾਂ ‘ਚ ਕੀਤੇ ਨਿਵੇਸ਼ ‘ਤੇ ਵਧਿਆ ਟੈਕਸ

ਨਵੀਂ ਦਿੱਲੀ: ਬਜਟ 2024 (Budget 2024) ਵਿੱਚ ਮਿਊਚਲ ਫੰਡਾਂ (Mutual Funds) ਦੇ SIP ਨਿਵੇਸ਼ਕਾਂ ਨੂੰ ਵੱਡਾ ਝਟਕਾ ਲੱਗਾ। ਲੰਬੇ ਸਮੇਂ ਦੇ ਪੂੰਜੀ ਲਾਭਾਂ ਯਾਨੀ ਕਿ 2 ਸਾਲਾਂ ਤੋਂ ਵੱਧ ਸਮੇਂ ਲਈ ਰੱਖੀ ਗਈ ਹੋਲਡਿੰਗਜ਼ ਭਾਵ ਮਿਉਚੁਅਲ ਫੰਡਾਂ ਵਿੱਚ ਕੀਤੇ ਨਿਵੇਸ਼ ‘ਤੇ ਸਰਕਾਰ (The Government) ਨੇ ਟੈਕਸ ਵਧਾ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਹੁਣ ਤੱਕ ਟੈਕਸ 10 ਫੀਸਦੀ ਸੀ, ਜੋ ਹੁਣ ਵਧਾ ਕੇ 12.5 ਫੀਸਦੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ, ਚੁਣੀਆਂ ਗਈਆਂ ਸੰਪਤੀਆਂ ‘ਤੇ ਸ਼ਾਰਟ ਟਰਮ ਕੈਪੀਟਲ ਗੇਨ ਟੈਕਸ ਨੂੰ ਵਧਾ ਕੇ 20 ਫੀਸਦੀ ਕਰ ਦਿੱਤਾ ਗਿਆ ਹੈ। ਇਨ੍ਹਾਂ ਐਲਾਨਾਂ ਕਾਰਨ ਸ਼ੇਅਰ ਬਾਜ਼ਾਰ ‘ਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।

ਦੂਜੇ ਪਾਸੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪੂੰਜੀ ਲਾਭ ਟੈਕਸ ਵਧਾ ਦਿੱਤਾ ਹੈ ਅਤੇ ਪੂੰਜੀ ਲਾਭ ਟੈਕਸ ਦੀ ਸੀਮਾ ਵੀ ਵਧਾ ਦਿੱਤੀ ਹੈ। ਹੁਣ 1.25 ਲੱਖ ਰੁਪਏ ਦੇ ਪੂੰਜੀ ਲਾਭ ‘ਤੇ ਕੋਈ ਟੈਕਸ ਨਹੀਂ ਦੇਣਾ ਪਵੇਗਾ। ਪਹਿਲਾਂ ਇਹ ਸੀਮਾ 1 ਲੱਖ ਰੁਪਏ ਸਾਲਾਨਾ ਸੀ। ਇਹ ਛੋਟੀ ਮਿਆਦ ਦੇ ਪੂੰਜੀ ਲਾਭ ਅਤੇ ਲੰਬੇ ਸਮੇਂ ਦੇ ਪੂੰਜੀ ਲਾਭ ਦੋਵਾਂ ‘ਤੇ ਲਾਗੂ ਹੋਵੇਗਾ। ਉਦਾਹਰਣ ਵਜੋਂ, ਜੇਕਰ ਕੋਈ ਨਿਵੇਸ਼ਕ ਹਰ ਮਹੀਨੇ 5,000 ਰੁਪਏ ਦਾ ਨਿਵੇਸ਼ ਕਰਦਾ ਹੈ, ਤਾਂ 20 ਸਾਲਾਂ ਵਿੱਚ ਨਿਵੇਸ਼ਕ ਨੂੰ 66.35 ਲੱਖ ਰੁਪਏ ਮਿਲਣਗੇ। ਨਿਵੇਸ਼ਕ ਹਰ ਮਹੀਨੇ 5,000 ਰੁਪਏ ਜਮ੍ਹਾ ਕਰੇਗਾ ਯਾਨੀ 20 ਸਾਲਾਂ ਵਿੱਚ ਨਿਵੇਸ਼ਕ ਕੁੱਲ 12 ਲੱਖ ਰੁਪਏ ਜਮ੍ਹਾ ਕਰੇਗਾ।

ਜੇਕਰ ਇਸ ਰਕਮ ‘ਤੇ ਰਿਟਰਨ ਨੂੰ 12 ਫੀਸਦੀ ਗਿਣਿਆ ਜਾਵੇ ਤਾਂ ਕੁੱਲ ਰਿਟਰਨ ਲਗਭਗ 49 ਲੱਖ ਰੁਪਏ ਹੋਵੇਗੀ। ਅਜਿਹੇ ‘ਚ ਬੈਂਕ ‘ਚ ਰਕਮ ਟਰਾਂਸਫਰ ਕਰਨ ‘ਤੇ ਪਹਿਲਾਂ 10 ਫੀਸਦੀ ਟੈਕਸ ਭਰਨ ਤੋਂ ਬਾਅਦ ਤੁਹਾਨੂੰ ਲਗਭਗ 46 ਲੱਖ ਰੁਪਏ ਮਿਲਣਗੇ ਪਰ ਹੁਣ ਸਰਕਾਰ ਨੇ 10 ਫੀਸਦੀ ਟੈਕਸ ਵਧਾ ਕੇ 12.5 ਫੀਸਦੀ ਕਰ ਦਿੱਤਾ ਹੈ, ਜਿਸ ਤੋਂ ਬਾਅਦ ਹੁਣ ਨਿਵੇਸ਼ਕਾਂ ਨੂੰ ਉਸ ਦੀ ਰਕਮ 46 ਲੱਖ ਰੁਪਏ ਘਟਾ ਕੇ 44 ਲੱਖ ਰੁਪਏ ਕਰ ਦਿੱਤੀ ਜਾਵੇਗੀ।

By admin

Related Post

Leave a Reply