Budget 2024-25 : ਨਵੀਂ ਟੈਕਸ ਪ੍ਰਣਾਲੀ ‘ਚ ਮਿਆਰੀ ਕਟੌਤੀ ਵਧਾਈ ਗਈ
By admin / July 23, 2024 / No Comments / Punjabi News
ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ (Finance Minister Nirmala Sitharaman) ਨੇ ਮੋਦੀ ਸਰਕਾਰ ਦਾ ਪਹਿਲਾ ਬਜਟ 3.0 ਪੇਸ਼ ਕੀਤਾ ਹੈ। ਮੋਦੀ ਸਰਕਾਰ ਨੇ ਤਨਖਾਹ ਲੈਣ ਵਾਲਿਆਂ ਨੂੰ ਵੱਡੀ ਰਾਹਤ ਦਿੱਤੀ ਹੈ। ਸਰਕਾਰ ਨੇ ਘੋਸ਼ਣਾ ਕੀਤੀ ਹੈ ਕਿ ਨਵੀਂ ਟੈਕਸ ਪ੍ਰਣਾਲੀ ਵਿੱਚ ਮਿਆਰੀ ਕਟੌਤੀ 50 ਹਜ਼ਾਰ ਰੁਪਏ ਤੋਂ ਵਧਾ ਕੇ 75 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ।
ਨਵੀਆਂ ਟੈਕਸ ਦਰਾਂ…
- 0-3 ਲੱਖ ਰੁਪਏ ਤੱਕ ਕੋਈ ਟੈਕਸ ਨਹੀਂ ਲੱਗੇਗਾ।
- 3 ਤੋਂ 7 ਲੱਖ ਰੁਪਏ ਦੀ ਤਨਖਾਹ ‘ਤੇ 5 ਫੀਸਦੀ ਟੈਕਸ,
- 7 ਤੋਂ 10 ਲੱਖ ਰੁਪਏ ‘ਤੇ 10 ਫੀਸਦੀ ਟੈਕਸ,
- 10 ਤੋਂ 12 ਲੱਖ ਰੁਪਏ ‘ਤੇ 15 ਫੀਸਦੀ ਟੈਕਸ,
- 12 ਤੋਂ 15 ਲੱਖ ਰੁਪਏ ‘ਤੇ 20 ਫੀਸਦੀ ਟੈਕਸ
- 15 ਲੱਖ ਰੁਪਏ ਤੋਂ ਵੱਧ ਦੀ ਤਨਖਾਹ ‘ਤੇ 30 ਫੀਸਦੀ ਟੈਕਸ ਲਗਾਇਆ ਜਾਵੇਗਾ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਕੈਂਸਰ ਦੀਆਂ ਦਵਾਈਆਂ ਸਸਤੀਆਂ ਹੋਣਗੀਆਂ। ਮੋਬਾਈਲ ਅਤੇ ਮੋਬਾਈਲ ਚਾਰਜਰ ਸਮੇਤ ਹੋਰ ਡਿਵਾਈਸਾਂ ‘ਤੇ ਬੀ.ਸੀ.ਡੀ. ਨੂੰ 15% ਤੱਕ ਘਟਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਰਕਾਰ ਨੇ ਹੁਣ ਸੋਨੇ ਅਤੇ ਚਾਂਦੀ ‘ਤੇ ਕਸਟਮ ਡਿਊਟੀ ਘਟਾ ਕੇ 6 ਫੀਸਦੀ ਕਰ ਦਿੱਤੀ ਹੈ। ਇਸ ਤੋਂ ਬਾਅਦ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਹੇਠਾਂ ਆ ਜਾਣਗੀਆਂ। ਇਸ ਤੋਂ ਇਲਾਵਾ ਚਮੜੇ ਅਤੇ ਜੁੱਤੀਆਂ ‘ਤੇ ਕਸਟਮ ਡਿਊਟੀ ਘਟਾਈ ਗਈ ਹੈ। ਦੂਜੇ ਪਾਸੇ ਟੈਲੀਕਾਮ ਉਪਕਰਣ ਮਹਿੰਗੇ ਹੋ ਗਏ ਹਨ, ਇਸ ‘ਤੇ ਕਸਟਮ ਡਿਊਟੀ ਵਧਾ ਕੇ 15 ਫੀਸਦੀ ਕਰ ਦਿੱਤੀ ਗਈ ਹੈ।