ਜੰਮੂ: ਆਰ.ਐਸ ਪੁਰਾ ਸੈਕਟਰ ਵਿੱਚ ਚੌਕਸ ਬੀ.ਐਸ.ਐਫ. ਜਵਾਨਾਂ (The BSF Jawans) ਨੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਚੌਕਸੀ ਬੀ.ਐਸ.ਐਫ. ਜਵਾਨਾਂ ਨੇ ਬੀਤੀ ਅੱਧੀ ਰਾਤ ਨੂੰ ਸਰਹੱਦੀ ਖੇਤਰ (The Border Area) ਵਿੱਚ ਸ਼ੱਕੀ ਗਤੀਵਿਧੀ ਦੇਖੀ। ਜਿਸ ਵਿੱਚ ਇੱਕ ਘੁਸਪੈਠੀਏ ਨੂੰ ਸਰਹੱਦੀ ਖੇਤਰ ਵਿੱਚ ਬੀ.ਐਸ.ਐਫ. ਦੀ ਵਾੜ ਵੱਲ ਆਉਂਦੇ ਦੇਖਿਆ ਗਿਆ। ਚੌਕਸ ਜਵਾਨਾਂ ਨੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਬੁਲਾਰੇ ਨੇ ਦੱਸਿਆ ਕਿ ਇਲਾਕੇ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ ਜਿਸ ਵਿੱਚ ਏਕੇ ਅਸਾਲਟ ਰਾਈਫਲ, ਦੋ ਮੈਗਜ਼ੀਨ, 17 ਰੌਂਦ, ਦੋ ਪਿਸਤੌਲ, ਚਾਰ ਮੈਗਜ਼ੀਨ ਅਤੇ 20 ਰੌਂਦ ਬਰਾਮਦ ਕੀਤੇ ਗਏ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਬੀ.ਐਸ.ਐਫ. ਨੇ ਦੇਰ ਰਾਤ ਸਰਹੱਦ ਪਾਰ ਤੋਂ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਹਥਿਆਰਬੰਦ ਅੱਤਵਾਦੀ ਦੀ ਗਤੀਵਿਧੀ ਨੂੰ ਦੇਖ ਕੇ ਮਸ਼ੀਨ ਗਨ ਤੋਂ ਕੁਝ ਰਾਉਂਡ ਫਾਇਰ ਕੀਤੇ।
ਬੀ.ਐਸ.ਐਫ. ਜਵਾਨਾਂ ਨੇ ਅੰਤਰਰਾਸ਼ਟਰੀ ਸਰਹੱਦ ‘ਤੇ ਸ਼ੱਕੀ ਗਤੀਵਿਧੀ ਦੇਖੀ। ਜਵਾਨਾਂ ਨੇ ਇੱਕ ਘੁਸਪੈਠੀਏ ਨੂੰ ਬੀ.ਐਸ.ਐਫ. ਦੀ ਵਾੜ ਵੱਲ ਆਉਂਦੇ ਦੇਖਿਆ, ਚੌਕਸ ਜਵਾਨਾਂ ਨੇ ਉਸ ਨੂੰ ਲਲਕਾਰਿਆ । ਘੁਸਪੈਠੀਏ ਨੂੰ ਚਿਤਾਵਨੀ ਵੀ ਦਿੱਤੀ , ਪਰ ਉਹ ਨਹੀਂ ਮੰਨਿਆ।ਜਵਾਨਾਂ ਨੇ ਕਾਰਵਾਈ ਕੀਤੀ ਅਤੇ ਘੁਸਪੈਠੀਏ ‘ਤੇ ਕਈ ਰਾਉਂਡ ਫਾਇਰ ਕੀਤੇ। ਜਿਸ ਤੋਂ ਬਾਅਦ ਘੁਸਪੈਠੀਏ ਹਥਿਆਰ ਤੇ ਗੋਲਾ-ਬਾਰੂਦ ਛੱਡ ਕੇ ਵਾਪਸ ਭੱਜ ਗਏ, ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸਵੇਰੇ ਇਲਾਕੇ ਦੀ ਤਲਾਸ਼ੀ ਦੌਰਾਨ ਮੌਕੇ ਤੋਂ ਪਾਕਿਸਤਾਨ ਦਾ ਬਣਿਆ ਬੈਗ, ਇਕ ਸਿਗਰਟ ਦਾ ਪੈਕਟ ਅਤੇ ਕੁਝ ਹੋਰ ਸਾਮਾਨ ਵੀ ਬਰਾਮਦ ਹੋਇਆ ਹੈ।