ਫਾਜ਼ਿਲਕਾ : ਫਾਜ਼ਿਲਕਾ ਜ਼ਿਲ੍ਹੇ (Fazilka district) ਵਿੱਚ ਭਾਰਤ-ਪਾਕਿਸਤਾਨ ਸਰਹੱਦ ’ਤੇ ਬੀ.ਓ.ਪੀ. ਬਚਿਤਰਾ ਚੌਕੀ ਦੇ ਇਲਾਕੇ ‘ਚ ਇਕ ਪਾਕਿਸਤਾਨੀ ਨਾਗਰਿਕ ਕੰਡਿਆਲੀ ਤਾਰ ਪਾਰ ਕਰਕੇ ਭਾਰਤ ‘ਚ ਦਾਖਲ ਹੋਇਆ। ਬੀ ਐੱਸ ਐੱਫ. ਨੂੰ ਸੂਚਨਾ ਮਿਲਦੇ ਹੀ ਪੁਲਿਸ ਨੇ ਉਕਤ ਪਾਕਿਸਤਾਨੀ ਨਾਗਰਿਕ ਨੂੰ ਕਾਬੂ ਕਰ ਕੇ ਹਿਰਾਸਤ ‘ਚ ਲੈ ਲਿਆ। ਫੜੇ ਗਏ ਪਾਕਿਸਤਾਨੀ ਵਿਅਕਤੀ ਦੀ ਪਛਾਣ ਇਸ਼ਫਾਕ ਅਹਿਮਦ ਉਰਫ ਸ਼ਾਹਿਦ ਖਾਨ ਮਲੰਗ (32) ਪੁੱਤਰ ਮੁਹੰਮਦ ਰਫੀਕ ਵਾਸੀ ਤਹਿਸੀਲ ਦਿਪਾਲਪੁਰ, ਜ਼ਿਲ੍ਹਾ ਓਕਾੜਾ, ਪਾਕਿਸਤਾਨ ਵਜੋਂ ਹੋਈ ਹੈ। ਉਸ ਕੋਲੋਂ ਪਾਕਿਸਤਾਨੀ ਕਰੰਸੀ ‘ਚ 410 ਰੁਪਏ, ਮਠਿਆਈ ਦੇ 2 ਟੁਕੜੇ, ਕੇਕ ਦੇ 2 ਟੁਕੜੇ, ਬਿਸਕੁਟਾਂ ਦਾ ਇਕ ਪੈਕੇਟ, ਇਕ ਮਾਚਿਸ ਦਾ ਡੱਬਾ, ਇਕ ਸਿਗਰਟ ਅਤੇ ਕੁਝ ਦਵਾਈਆਂ ਬਰਾਮਦ ਹੋਈਆਂ ਹਨ।

ਉਕਤ ਪਾਕਿਸਤਾਨੀ ਨਾਗਰਿਕ ਨੂੰ ਬੀ.ਐਸ.ਐਫ. ਅਧਿਕਾਰੀਆਂ ਨੇ ਫੜ ਲਿਆ। ਪਾਕਿਸਤਾਨ ਵਾਲੇ ਪਾਸੇ ਦੇ ਅਧਿਕਾਰੀਆਂ ਨਾਲ ਤਾਲਮੇਲ ਸਥਾਪਤ ਕੀਤਾ ਗਿਆ ਸੀ। ਭਾਰਤ ਅਤੇ ਪਾਕਿਸਤਾਨ ਦੇ ਅਧਿਕਾਰੀਆਂ ਵਿਚਾਲੇ ਬੈਠਕ ਹੋਈ। ਇਸ ਤੋਂ ਬਾਅਦ ਉਕਤ ਵਿਅਕਤੀ ਨੂੰ ਵਾਪਸ ਭੇਜ ਦਿੱਤਾ ਗਿਆ ਹੈ। ਬੀ ਐੱਸ ਐੱਫ. ਡੀ.ਆਈ.ਜੀ. ਵਿਜੇ ਕੁਮਾਰ ਨੇ ਦੱਸਿਆ ਕਿ ਮੁਢਲੀ ਪੁੱਛਗਿੱਛ ਦੌਰਾਨ ਉਕਤ ਵਿਅਕਤੀ ਮਾਨਸਿਕ ਤੌਰ ‘ਤੇ ਬਿਮਾਰ ਜਾਪਦਾ ਸੀ ਅਤੇ ਉਸ ਨੂੰ ਅਣਜਾਣੇ ‘ਚ ਆਈ.ਬੀ. ਪਾਰ ਕਰ ਗਿਆ ਹੈ। ਭਾਰਤ-ਪਾਕਿਸਤਾਨ ਸਰਹੱਦ ‘ਤੇ ਪਾਕਿਸਤਾਨੀ ਰੇਂਜਰਾਂ ਅਤੇ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਅੱਜ ਉਸ ਨੂੰ ਪਾਕਿਸਤਾਨ ਹਵਾਲੇ ਕਰ ਦਿੱਤਾ ਗਿਆ ਹੈ।

Leave a Reply