ਪੰਜਾਬ : ਲੋਕ ਸਭਾ ਚੋਣਾਂ (The Lok Sabha Elections) ਤੋਂ ਇਕ ਦਿਨ ਬਾਅਦ ਸੀਮਾ ਸੁਰੱਖਿਆ ਬਲ (The Border Security Force),(ਬੀ.ਐੱਸ.ਐੱਫ.) ਦੇ ਜਵਾਨਾਂ ਨੇ ਪੰਜਾਬ ਪੁਲਿਸ (The Punjab Police) ਨਾਲ ਮਿਲ ਕੇ ਇਕ ਸ਼ੱਕੀ ਤਸਕਰ ਦੇ ਘਰ ਛਾਪਾ ਮਾਰ ਕੇ 2 ਕਰੋੜ ਰੁਪਏ ਬਰਾਮਦ ਕੀਤੇ ਹਨ।

ਬੀ ਐੱਸ ਐੱਫ. ਅਧਿਕਾਰੀਆਂ ਅਨੁਸਾਰ ਗੁਪਤ ਸੂਚਨਾ ਮਿਲੀ ਸੀ ਕਿ ਸਰਹੱਦੀ ਪਿੰਡ ਕੱਕੜ ਦਾ ਇੱਕ ਵਿਅਕਤੀ ਨਸ਼ਾ ਤਸਕਰੀ ਦਾ ਧੰਦਾ ਕਰ ਰਿਹਾ ਹੈ, ਜਿਸ ਤੋਂ ਬਾਅਦ ਜਵਾਨਾਂ ਨੇ ਪੰਜਾਬ ਪੁਲਿਸ ਦੇ ਉਸ ਦੇ ਘਰ ਛਾਪਾ ਮਾਰਿਆ। ਤਲਾਸ਼ੀ ਲੈਣ ‘ਤੇ ਤਸਕਰ ਕੋਲੋਂ 2 ਕਰੋੜ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ। ਫਿਲਹਾਲ ਉਕਤ ਇਲਾਕੇ ‘ਚ ਜਵਾਨਾਂ ਵੱਲੋਂ ਤਲਾਸ਼ੀ ਮੁਹਿੰਮ ਜਾਰੀ ਹੈ।

Leave a Reply