BPSC ਨੇ TRE-3 ਦੀ ਪ੍ਰੀਖਿਆਵਾਂ ਦਾ ਕੀਤਾ ਐਲਾਨ, ਹੁਣ ਇਸ ਦਿਨ ਹੋਣਗੀਆਂ ਪ੍ਰੀਖਿਆਵਾਂ
By admin / June 28, 2024 / No Comments / Punjabi News
ਬਿਹਾਰ: ਬਿਹਾਰ ਪਬਲਿਕ ਸਰਵਿਸ ਕਮਿਸ਼ਨ (Bihar Public Service Commission),(ਬੀ.ਪੀ.ਐੱਸ.ਸੀ.) ਨੇ ਅਧਿਆਪਕ ਭਰਤੀ ਪ੍ਰੀਖਿਆ (Teacher Recruitment Examination) 19 ਤੋਂ 22 ਜੁਲਾਈ ਤੱਕ (ਟੀ.ਆਰ.ਈ.-3) ਕਰਵਾਉਣ ਦਾ ਬੀਤੇ ਦਿਨ ਐਲਾਨ ਕੀਤਾ। ਪ੍ਰਸ਼ਨ ਪੱਤਰ ਲੀਕ ਹੋਣ ਕਾਰਨ ਪ੍ਰੀਖਿਆ ਰੱਦ ਕਰ ਦਿੱਤੀ ਗਈ ਸੀ।ਟੀ.ਆਰ.ਈ.-3 ਦੀ ਪ੍ਰੀਖਿਆ ਪਹਿਲਾਂ 15 ਮਾਰਚ ਨੂੰ ਹੋਈ ਸੀ ਪਰ ਪ੍ਰਸ਼ਨ ਪੱਤਰ ਲੀਕ ਹੋਣ ਤੋਂ ਬਾਅਦ ਰੱਦ ਕਰ ਦਿੱਤੀ ਗਈ ਸੀ।
ਬੀ.ਪੀ.ਐਸ.ਸੀ. ਵੱਲੋਂ ਜਾਰੀ ਤਾਜ਼ਾ ਨੋਟਿਸ ਅਨੁਸਾਰ ਟੀ.ਆਰ.ਈ.-3 ਦੀਆਂ ਪ੍ਰੀਖਿਆਵਾਂ 19 ਤੋਂ 22 ਜੁਲਾਈ ਤੱਕ ਹੋਣਗੀਆਂ, ਜਿੱਥੇ 19 ਤੋਂ 21 ਜੁਲਾਈ ਤੱਕ ਪ੍ਰੀਖਿਆਵਾਂ ਇੱਕ ਸ਼ਿਫਟ ਵਿੱਚ ਹੋਣਗੀਆਂ, ਜਦਕਿ 22 ਜੁਲਾਈ ਨੂੰ ਪ੍ਰੀਖਿਆਵਾਂ ਦੋ ਸ਼ਿਫਟਾਂ ਵਿੱਚ ਹੋਣਗੀਆਂ। ਅਧਿਕਾਰੀਆਂ ਨੇ ਦੱਸਿਆ ਕਿ ਬੀ.ਪੀ.ਐਸ.ਸੀ. ਨੇ 15 ਮਾਰਚ ਨੂੰ 415 ਪ੍ਰੀਖਿਆ ਕੇਂਦਰਾਂ ‘ਤੇ ਦੋ ਸ਼ਿਫਟਾਂ ਵਿੱਚ ਟੀ.ਆਰ.ਈ.-3 ਪ੍ਰੀਖਿਆ ਕਰਵਾਈ ਸੀ, ਜਿਸ ਵਿੱਚ ਲਗਭਗ 3.75 ਲੱਖ ਉਮੀਦਵਾਰ ਬੈਠੇ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਪ੍ਰੀਖਿਆ ਰੱਦ ਕਰਨ ਦਾ ਫ਼ੈੈਸਲਾ ਬਿਹਾਰ ਪੁਲਿਸ ਦੀ ਆਰਥਿਕ ਅਪਰਾਧ ਇਕਾਈ (ਈ.ਓ.ਯੂ.) ਦੁਆਰਾ ਪੇਸ਼ ਕੀਤੀ ਗਈ ਰਿਪੋਰਟ ਦੇ ਵਿਸ਼ਲੇਸ਼ਣ ਤੋਂ ਬਾਅਦ ਲਿਆ ਗਿਆ ਸੀ।