ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ (BJP) ਨੇ ਤ੍ਰਿਪੁਰਾ (Tripura) ‘ਚ ਲੋਕ ਸਭਾ ਚੋਣਾਂ (Lok Sabha elections) ਅਤੇ ਰਾਮਨਗਰ ਵਿਧਾਨ ਸਭਾ ਸੀਟ ਦੀ ਉਪ ਚੋਣ ਲਈ ਸਟਾਰ ਪ੍ਰਚਾਰਕਾਂ ਦਾ ਐਲਾਨ ਕਰ ਦਿੱਤਾ ਹੈ। ਸਟਾਰ ਪ੍ਰਚਾਰਕਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi), ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ (JP Nadda) , ਰੱਖਿਆ ਮੰਤਰੀ ਰਾਜਨਾਥ ਸਿੰਘ (Rajnath Singh), ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਅਤੇ ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ (Nitin Gadkari) ਦੇ ਨਾਂ ਸ਼ਾਮਲ ਹਨ।
ਇਸ ਸੂਚੀ ਵਿੱਚ ਸਰਬਾਨੰਦ ਸੋਨੋਵਾਲ, ਅਰਜੁਨ ਮੁੰਡਾ, ਸਮ੍ਰਿਤੀ ਇਰਾਨੀ, ਕਿਰਨ ਰਿਜਿਜੂ, ਯੋਗੀ ਆਦਿੱਤਿਆਨਾਥ, ਹਿਮੰਤਾ ਬਿਸਵਾ ਸਰਮਾ, ਮਾਨਿਕ ਸਾਹਾ, ਰਾਜੀਵ ਭੱਟਾਚਾਰਜੀ, ਬਿਪਲਬ ਕੁਮਾਰ ਦੇਬ, ਮਹਾਰਾਣੀ ਕ੍ਰਿਤੀ ਸਿੰਘ ਦੇਬਰਮਾ, ਰਬਿੰਦਰ ਰਾਜੂ, ਸੰਬਿਤ ਪਾਤਰਾ, ਪ੍ਰਤਿਮਾ ਭੌਮਿਕ ਅਤੇ ਜਿਸ਼ਨੂ ਦੇਵ ਸ਼ਾਮਲ ਹਨ। ਇਸ ਤੋਂ ਇਲਾਵਾ ਪ੍ਰਣਜੀਤ ਸਿੰਘਾ ਰਾਏ, ਰਾਜੂ ਬਿਸਟਾ, ਹੇਮਾ ਮਾਲਿਨੀ, ਅਗਨੀਮਿੱਤਰਾ ਪਾਲ, ਰੇਬਤੀ ਤ੍ਰਿਪੁਰਾ, ਮਨੋਜ ਤਿਵਾਰੀ, ਸੁਵੇਂਦੂ ਅਧਿਕਾਰੀ, ਮਿਥੁਨ ਚੱਕਰਵਰਤੀ, ਰਤਨ ਲਾਲ ਨਾਥ ਅਤੇ ਵਿਕਾਸ ਦੇਬਰਮਾ ਨੂੰ ਵੀ ਸੂਚੀਬੱਧ ਕੀਤਾ ਗਿਆ ਹੈ। ਇਸ ਸੂਚੀ ਵਿੱਚ ਸੁਧਾਂਸ਼ੂ ਦਾਸ, ਟਿੰਕੂ ਰਾਏ, ਸੰਤਾਨਾ ਚਕਮਾ, ਕਲਿਆਣੀ ਰਾਏ, ਅਮਿਤ ਰਕਸ਼ਿਤ, ਪਾਪੀਆ ਦੱਤਾ, ਰਾਮ ਪੱਡਾ ਜਮਾਤੀਆ, ਪ੍ਰਮੋਦ ਰਿਆਂਗ, ਭਗਵਾਨ ਦਾਸ, ਸੰਭੂ ਲਾਲ ਚਕਮਾ ਅਤੇ ਐਮਡੀ ਬਿਲਾਲ ਵੀ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਸੂਬੇ ‘ਚ ਆਗਾਮੀ ਲੋਕ ਸਭਾ ਚੋਣਾਂ ਦੋ ਪੜਾਵਾਂ ‘ਚ ਹੋਣੀਆਂ ਹਨ। ਪੱਛਮੀ ਤ੍ਰਿਪੁਰਾ ਸੀਟ ਲਈ 19 ਅਪ੍ਰੈਲ ਨੂੰ ਵੋਟਿੰਗ ਹੋਵੇਗੀ ਜਦਕਿ ਪੂਰਬੀ ਤ੍ਰਿਪੁਰਾ ਸੀਟ ਲਈ 26 ਅਪ੍ਰੈਲ ਨੂੰ ਵੋਟਿੰਗ ਹੋਵੇਗੀ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ।