November 5, 2024

AJSU ਪਾਰਟੀ ਨੇ ਝਾਰਖੰਡ ਵਿਧਾਨ ਸਭਾ ਚੋਣਾਂ ਲਈ 8 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ

Latest National News |The state Assembly Election |

ਰਾਂਚੀ: ਝਾਰਖੰਡ ਵਿੱਚ ਰਾਸ਼ਟਰੀ ਜਮਹੂਰੀ ਗਠਜੋੜ ( The National Democratic Alliance) ,(ਐਨ.ਡੀ.ਏ.) ਦੀ ਸਹਿਯੋਗੀ ਏ.ਜੇ.ਐਸ.ਯੂ. ਪਾਰਟੀ ਨੇ ਬੀਤੇ ਦਿਨ ਰਾਜ ਵਿਧਾਨ ਸਭਾ ਚੋਣਾਂ (The state Assembly Elections) ਲਈ 8 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ।

ਪਾਰਟੀ ਪ੍ਰਧਾਨ ਸੁਦੇਸ਼ ਕੁਮਾਰ ਮਹਤੋ ਨੂੰ ਸਿਲੀ ਤੋਂ ਉਮੀਦਵਾਰ ਬਣਾਇਆ ਗਿਆ ਹੈ। ਸੀਟ ਵੰਡ ਵਿਵਸਥਾ ਦੇ ਮੁਤਾਬਕ, ਐਨ.ਡੀ.ਏ. ਦੀ ਹਿੱਸੇਦਾਰ ਆਲ ਝਾਰਖੰਡ ਸਟੂਡੈਂਟਸ ਯੂਨੀਅਨ (ਏ.ਜੇ.ਐਸ.ਯੂ.) ਪਾਰਟੀ 10 ਸੀਟਾਂ ‘ਤੇ, ਜਨਤਾ ਦਲ (ਯੂਨਾਈਟਿਡ) 2 ਸੀਟਾਂ ‘ਤੇ ਅਤੇ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) 1 ਸੀਟ ‘ਤੇ ਚੋਣ ਲੜੇਗੀ, ਜਦਕਿ ਭਾਜਪਾ ਬਾਕੀ ਬਚੀ 68 ਸੀਟਾਂ ‘ਤੇ ਉਮੀਦਵਾਰ ਖੜ੍ਹੇ ਕਰੇਗੀ। ਜਾਰੀ ਪ੍ਰੈਸ ਬਿਆਨ ਅਨੁਸਾਰ ਪਾਰਟੀ ਨੇ ਸਿਲੀ ਤੋਂ ਏ.ਜੇ.ਐਸ.ਯੂ. ਦੇ ਕੌਮੀ ਪ੍ਰਧਾਨ ਅਤੇ ਸਾਬਕਾ ਮੰਤਰੀ ਸੁਦੇਸ਼ ਕੁਮਾਰ ਮਹਾਤੋ ਨੂੰ ਮੁੜ ਉਮੀਦਵਾਰ ਬਣਾਇਆ ਹੈ, ਜਦੋਂ ਕਿ ਰਾਮਗੜ੍ਹ ਤੋਂ ਸੁਨੀਤਾ ਚੌਧਰੀ, ਲੋਹਾਰਦਗਾ (ਐਸ.ਸੀ) ਤੋਂ ਨੀਲੂ ਸ਼ਾਂਤੀ ਭਗਤ, ਗੋਮੀਆ (ਐਸ.ਸੀ) ਤੋਂ ਲੰਬੋਦਰ ਮਹਤੋ ਅਤੇ ਜੁਗਸਾਲਾਈ (ਐਸ.ਸੀ) ਤੋਂ ਰਾਮਚੰਦਰ ਸਾਹਿਸ, ਮੰਡੂ ਤੋਂ ਨਿਰਮਲ ਮਹਾਤੋ ਉਰਫ ਤਿਵਾਰੀ ਮਹਾਤੋ, ਇਚਾਗੜ੍ਹ ਤੋਂ ਹਰਲਾਲ ਮਹਤੋ ਅਤੇ ਪਾਕੁੜ ਤੋਂ ਅਜ਼ਹਰ ਇਸਲਾਮ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। ਵਰਣਨਯੋਗ ਹੈ ਕਿ ਰਾਸ਼ਟਰੀ ਜਮਹੂਰੀ ਗਠਜੋੜ ਦੇ ਤਹਿਤ ਸੀਟਾਂ ਦੀ ਵੰਡ ‘ਚ ਏ.ਜੇ.ਐੱਸ.ਯੂ. ਪਾਰਟੀ ਨੂੰ ਕੁੱਲ 10 ਸੀਟਾਂ ਅਲਾਟ ਕੀਤੀਆਂ ਗਈਆਂ ਹਨ।ਏ.ਜੇ.ਐੱਸ.ਯੂ. ਪਾਰਟੀ ਨੇ ਅਜੇ ਸਿਰਫ 2 ਸੀਟਾਂ ‘ਤੇ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਨਾ ਹੈ।

ਤੁਹਾਨੂੰ ਦੱਸ ਦੇਈਏ ਕਿ ਝਾਰਖੰਡ ਵਿੱਚ 13 ਅਤੇ 20 ਨਵੰਬਰ ਨੂੰ ਵਿਧਾਨ ਸਭਾ ਚੋਣਾਂ ਹਨ। ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਹੋਵੇਗੀ। ਪਹਿਲੇ ਪੜਾਅ ‘ਚ 43 ਵਿਧਾਨ ਸਭਾ ਹਲਕਿਆਂ ‘ਚ ਵੋਟਿੰਗ ਹੋਵੇਗੀ। ਦੂਜੇ ਪੜਾਅ ‘ਚ 38 ਵਿਧਾਨ ਸਭਾ ਹਲਕਿਆਂ ‘ਚ ਵੋਟਿੰਗ ਹੋਵੇਗੀ। ਜ਼ਿਕਰਯੋਗ ਹੈ ਕਿ ਸਾਲ 2019 ‘ਚ ਮਹਤੋ ਨੇ ਸਿਲੀ ਵਿਧਾਨ ਸਭਾ ਸੀਟ ਤੋਂ 20,195 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਸੀ। ਉਸ ਨੇ ਝਾਰਖੰਡ ਮੁਕਤੀ ਮੋਰਚਾ (ਜੇ.ਐਮ.ਐਮ.) ਦੀ ਆਪਣੀ ਨਜ਼ਦੀਕੀ ਵਿਰੋਧੀ ਸੀਮਾ ਦੇਵੀ ਨੂੰ ਹਰਾਇਆ ਸੀ।

By admin

Related Post

Leave a Reply