ਭਿਵਾਨੀ : ਹਰਿਆਣਾ ‘ਚ ਵੱਧ ਰਹੇ ਅਪਰਾਧ ਪੁਲਿਸ ਦੀ ਕਾਰਜਪ੍ਰਣਾਲੀ ‘ਤੇ ਹਰ ਰੋਜ਼ ਸਵਾਲ ਖੜ੍ਹੇ ਕਰ ਰਹੇ ਹਨ। ਪੁਲਿਸ ਦੀ ਬੇਰੁਖ਼ੀ ਕਾਰਨ ਅੱਜ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਨੇ ਏਡੀਸੀ (Additional Deputy Commissioner) ਦਫ਼ਤਰ ਦੇ ਬਾਹਰ ਜ਼ਹਿਰ ਨਿਗਲ ਲਿਆ। ਪਰਿਵਾਰ ਨੇ ਜ਼ਮੀਨੀ ਝਗੜੇ ਵਿੱਚ ਪੁਲਿਸ ਦੁਆਰਾ ਕਾਰਵਾਈ ਨਾ ਕੀਤੇ ਜਾਣ ਕਾਰਨ ਨਾਰਾਜ਼ ਹੋ ਕੇ ਸਮੂਹਿਕ ਰੂਪ ਤੋਂ ਆਤਮਦਾਹ ਦੀ ਕੋਸ਼ਿਸ਼ ਕੀਤੀ ਹੈ।
ਜ਼ਹਿਰ ਨਿਗਲਣ ਵਾਲੇ ਵਿਅਕਤੀ ਦੀ ਪਛਾਣ ਧਰਮਵੀਰ ਵਾਸੀ ਪਿੰਡ ਮਿੱਠਲ ਵਜੋਂ ਹੋਈ ਹੈ। ਉਸ ਦੇ ਨਾਲ ਹੀ ਉਸ ਦੀ ਪਤਨੀ, ਪੁੱਤਰ ਅਤੇ ਬੇਟੀ ਨੇ ਵੀ ਨਾਲ ਮਿਲ ਕੇ ਜ਼ਹਿਰ ਨਿਗਲ ਲਿਆ। ਹਾਲਾਂਕਿ ਸੂਚਨਾ ਤੋਂ ਬਾਅਦ ਸਾਰਿਆਂ ਨੂੰ ਗੰਭੀਰ ਹਾਲਤ ‘ਚ ਤੁਰੰਤ ਪੀਜੀਆਈ (PGI) ਰੋਹਤਕ ਰੈਫਰ ਕਰ ਦਿੱਤਾ ਗਿਆ।
ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ‘ਚ ਜ਼ਮੀਨੀ ਵਿਵਾਦ ਕਾਰਨ ਧਰਮਵੀਰ ਨੇ ਇਹ ਖੌਫਨਾਕ ਕਦਮ ਚੁੱਕਿਆ ਹੈ।ਧਰਮਵੀਰ ਇਸ ਜ਼ਮੀਨੀ ਵਿਵਾਦ ਕਾਰਨ ਕਾਫੀ ਪਰੇਸ਼ਾਨ ਰਹਿੰਦਾ ਸੀ। ਇਸ ਮਾਮਲੇ ਨੂੰ ਲੈ ਕੇ ਕਈ ਪੰਚਾਇਤਾਂ ਨਾ ਕਾਮ ਰਹੀਆ ਸਨ।ਪੀੜਤਾ ਦਾ ਦੋਸ਼ ਹੈ ਕਿ ਪੁਲਿਸ ਵੀ ਇਸ ਮਾਮਲੇ ਨੂੰ ਹੱਲ ਨਹੀਂ ਕਰ ਸਕੀ।