ਕਟੜਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਟੜਾ ਤੋਂ ਸ਼੍ਰੀਨਗਰ ਤੱਕ ਚੱਲਣ ਵਾਲੀ ਨਵੀਂ ਰੇਲਗੱਡੀ ਦਾ ਉਦਘਾਟਨ ਕੀਤਾ। ਇਹ ਰੇਲਗੱਡੀ “ਵੰਦੇ ਭਾਰਤ ਐਕਸਪ੍ਰੈਸ” ਹੈ, ਜੋ ਕਟੜਾ ਤੋਂ ਗੂੰਜਦੀ ਆਵਾਜ਼ ਨਾਲ ਰਵਾਨਾ ਹੋਈ।
ਪ੍ਰਧਾਨ ਮੰਤਰੀ ਮੋਦੀ ਨੇ ਰੇਲਵੇ ਸਟੇਸ਼ਨ ‘ਤੇ ਹਰੀ ਝੰਡੀ ਦਿਖਾ ਕੇ ਰੇਲਗੱਡੀ ਨੂੰ ਰਸਮੀ ਤੌਰ ‘ਤੇ ਲਾਂਚ ਕੀਤਾ ਅਤੇ ਦੇਸ਼ ਨੂੰ ਇਕ ਵੱਡਾ ਤੋਹਫ਼ਾ ਦਿੱਤਾ ਹੈ। ਇਹ ਰੇਲਗੱਡੀ ਵੰਦੇ ਭਾਰਤ ਦੀ ਆਧੁਨਿਕ ਤਕਨਾਲੋਜੀ ਨਾਲ ਲੈਸ ਹੈ ਅਤੇ ਯਾਤਰੀਆਂ ਨੂੰ ਆਰਾਮਦਾਇਕ ਯਾਤਰਾ ਪ੍ਰਦਾਨ ਕਰੇਗੀ। ਕਟੜਾ ਤੋਂ ਸ਼੍ਰੀਨਗਰ ਤੱਕ ਦੀ ਦੂਰੀ ਹੁਣ ਰੇਲਗੱਡੀ ਰਾਹੀਂ ਤੇਜ਼ੀ ਨਾਲ ਪੂਰੀ ਕੀਤੀ ਜਾਵੇਗੀ। ਇਹ ਨਵੀਂ ਰੇਲ ਸੇਵਾ ਕਸ਼ਮੀਰ ਘਾਟੀ ਦੇ ਲੋਕਾਂ ਅਤੇ ਸੈਲਾਨੀਆਂ ਨੂੰ ਬਹੁਤ ਸਹੂਲਤ ਪ੍ਰਦਾਨ ਕਰੇਗੀ।
The post ਪ੍ਰਧਾਨ ਮੰਤਰੀ ਮੋਦੀ ਨੇ ਅੱਜ ਕਟੜਾ ਤੋਂ ਸ਼੍ਰੀਨਗਰ ਤੱਕ ਚੱਲਣ ਵਾਲੀ ਨਵੀਂ ਰੇਲਗੱਡੀ ਦਾ ਕੀਤਾ ਉਦਘਾਟਨ appeared first on TimeTv.
Leave a Reply