ਤੇਲੰਗਾਨਾ : ਤੇਲੰਗਾਨਾ ਦੇ ਮੁਲੂਗੂ ਜ਼ਿਲ੍ਹੇ ਵਿੱਚ ਨਕਸਲ ਵਿਰੋਧੀ ਕਾਰਵਾਈ ਦੌਰਾਨ ਮਾਰੇ ਗਏ ਗ੍ਰੇਹਾਊਂਡ ਕਮਾਂਡੋਜ਼ ਦੇ ਪਰਿਵਾਰਾਂ ਨੂੰ ਰਾਜ ਸਰਕਾਰ ਨੇ ਵੱਡੀ ਸਹਾਇਤਾ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਏ. ਰੇਵੰਤ ਰੈਡੀ ਨੇ ਐਲਾਨ ਕੀਤਾ ਹੈ ਕਿ ਤਿੰਨ ਸ਼ਹੀਦ ਕਮਾਂਡੋਜ਼ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਏ ਦੀ ਵਿਸ਼ੇਸ਼ ਐਕਸ-ਗ੍ਰੇਸ਼ੀਆ ਰਕਮ ਦਿੱਤੀ ਜਾਵੇਗੀ। ਇਸ ਦੇ ਨਾਲ ਹੀ, ਪਰਿਵਾਰ ਨੂੰ ਇਕ ਸਰਕਾਰੀ ਨੌਕਰੀ, 300 ਵਰਗ ਗਜ਼ ਦਾ ਪਲਾਟ ਅਤੇ ਹੋਰ ਲਾਭ ਵੀ ਦਿੱਤੇ ਜਾਣਗੇ।
ਮੁੱਖ ਮੰਤਰੀ ਦਫ਼ਤਰ ਤੋਂ ਬੀਤੀ ਦੇਰ ਰਾਤ ਜਾਰੀ ਇਕ ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਇਹ ਸਹਾਇਤਾ “ਸੁਰੱਖਿਆ ਯੋਜਨਾ” ਤਹਿਤ ਦਿੱਤੀ ਜਾਵੇਗੀ। ਇਸ ਤਹਿਤ ਪਰਿਵਾਰ ਦੇ ਇਕ ਮੈਂਬਰ ਨੂੰ 80 ਲੱਖ ਰੁਪਏ ਨਕਦ, ਇਕ ਰਿਹਾਇਸ਼ੀ ਪਲਾਟ ਅਤੇ ਇਕ ਸਰਕਾਰੀ ਨੌਕਰੀ ਦਿੱਤੀ ਜਾਵੇਗੀ।
ਕਿਵੇਂ ਹੋਇਆ ਹਾਦਸਾ
8 ਮਈ ਨੂੰ ਸਵੇਰੇ 6 ਵਜੇ ਦੇ ਕਰੀਬ, ਗ੍ਰੇਹਾਊਂਡ ਕਮਾਂਡੋ ਅਤੇ ਪੁਲਿਸ ਬਲ ਮੁਲੂਗੂ ਜ਼ਿਲ੍ਹੇ ਦੇ ਵਾਜੀਦੂ ਥਾਣਾ ਖੇਤਰ ਵਿੱਚ ਇਕ ਸਰਚ ਆਪ੍ਰੇਸ਼ਨ ਦੌਰਾਨ ਬਾਰੂਦੀ ਸੁਰੰਗਾਂ ਅਤੇ ਬੰਬਾਂ ਨੂੰ ਨਸ਼ਟ ਕਰ ਰਹੇ ਸਨ। ਇਸ ਦੌਰਾਨ, ਨਕਸਲੀਆਂ ਵੱਲੋਂ ਲਗਾਏ ਗਏ ਆਈ.ਈ.ਡੀ. ਧਮਾਕੇ ਵਿੱਚ ਤਿੰਨ ਕਮਾਂਡੋ ਸ਼ਹੀਦ ਹੋ ਗਏ। ਮੁੱਖ ਮੰਤਰੀ ਰੈਡੀ ਨੇ ਇਨ੍ਹਾਂ ਸੈਨਿਕਾਂ ਦੀ ਸ਼ਹਾਦਤ ਨੂੰ “ਅਮੁੱਲੀ ਕੁਰਬਾਨੀ” ਦੱਸਿਆ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।
The post ਨਕਸਲ ਵਿਰੋਧੀ ਕਾਰਵਾਈ ਦੌਰਾਨ ਮਾਰੇ ਗਏ ਗ੍ਰੇਹਾਊਂਡ ਕਮਾਂਡੋਜ਼ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਏ ਦੀ ਵਿਸ਼ੇਸ਼ ਐਕਸ-ਗ੍ਰੇਸ਼ੀਆ ਰਕਮ ਦੇਵੇਗੀ ਰਾਜ ਸਰਕਾਰ appeared first on TimeTv.
Leave a Reply