ਮੁਰਾਦਾਬਾਦ : ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਜ਼ਿਲ੍ਹੇ ਦੇ ਠਾਕੁਰਦਵਾੜਾ ਇਲਾਕੇ ‘ਚ ਇਕ ਕਾਰ ਅਤੇ ਟਰੈਕਟਰ-ਟਰਾਲੀ ਦੀ ਟੱਕਰ ‘ਚ ਇਕ ਜੋੜੇ ਸਮੇਤ ਇਕੋਂ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਪੁਲਿਸ ਸੂਤਰਾਂ ਨੇ ਅੱਜ ਦੱਸਿਆ ਕਿ ਖੈਰਖੇੜਾ ਪਿੰਡ ਵਿੱਚ ਬੀਤੀ ਦੇਰ ਰਾਤ ਮੰਗਲੀਕ ਪ੍ਰੋਗਰਾਮ ਤੋਂ ਪਿੰਡ ਪਰਤਦੇ ਸਮੇਂ ਕਾਰ ਠਾਕੁਰਦਵਾੜਾ ਖੇਤਰ ਦੀ ਰਾਣੀ ਨੰਗਲ ਪੁਲਿਸ ਚੌਕੀ ਦੇ ਪਿੰਡ ਸਰਕੜਾ ਪਰਮ ਨੇੜੇ ਪਹੁੰਚੀ ਹੀ ਸੀ ਕਿ ਲੱਕੜ ਨਾਲ ਭਰੀ ਟਰੈਕਟਰ ਟਰਾਲੀ ਨਾਲ ਟਕਰਾ ਗਈ।
ਭਿਆਨਕ ਟੱਕਰ ‘ਚ ਪੂਰਾ ਪਰਿਵਾਰ ਤਬਾਹ, 3 ਦੀ ਮੌਤ
ਮਿਲੀ ਜਾਣਕਾਰੀ ਅਨੁਸਾਰ , ਇਸ ਹਾਦਸੇ ਵਿੱਚ ਕਾਰ ਸਵਾਰ ਕਵੀਰਾਜ (36), ਉਸ ਦੀ ਪਤਨੀ ਮੰਜੂ (34), ਬੇਟੀ ਆਰਾਧਿਆ (11), ਬੇਟੇ ਲਕਸ਼ (12) , ਬੇਟੀ ਤਾਸ਼ੂ (18) ਬੇਟੀ ਸ਼ਤੀਸ ਅਤੇ ਜਾਨੂ (35) ਗੰਭੀਰ ਰੂਪ ਨਾਲ ਜ਼ਖਮੀ ਹੋ ਗਏ । ਜ਼ਖਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਕਵੀਰਾਜ, ਮੰਜੂ ਅਤੇ ਆਰਾਧਿਆ ਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸੇ ‘ਚ ਮ੍ਰਿਤਕ ਜੋੜੇ ਦੇ ਬੇਟੇ ਲਕਸ਼, ਤਾਸ਼ੂ, ਬੇਟੀ ਸਤੀਸ਼ ਅਤੇ ਜਾਨੂੰ ਦੀ ਹਾਲਤ ਗੰਭੀਰ ਬਣੀ ਹੋਈ ਹੈ।
The post ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਜ਼ਿਲ੍ਹੇ ‘ਚ ਕਾਰ ਤੇ ਟਰੈਕਟਰ-ਟਰਾਲੀ ਦੀ ਭਿਆਨਕ ਟੱਕਰ , 3 ਦੀ ਮੌਤ , 3 ਗੰਭੀਰ ਜ਼ਖਮੀ appeared first on Time Tv.
Leave a Reply