ਅੰਮ੍ਰਿਤਸਰ : ਨਵਜੋਤ ਸਿੰਘ ਸਿੱਧੂ ਨੇ ਅੱਜ ਅੰਮ੍ਰਿਤਸਰ ਵਿਚ ਅਹਿਮ ਪ੍ਰੈਸ ਕਾਨਫਰੰਸ ਕੀਤੀ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਮੈਂ ਹੁਣ ਆਜ਼ਾਦ ਹੋ ਗਿਆ ਹਾਂ, ਮੇਰੇ ਉੱਤੇ ਕੋਈ ਪਾਬੰਦੀ ਨਹੀਂ ਹੈ, ਇਸ ਲਈ ਮੈਂ ਹੁਣ ਆਪਣਾ ਪਲੇਟਫਾਰਮ ਸ਼ੁਰੂ ਕਰਨ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੇਰਾ navjotsidhuofficial ਯੂਟਿਊਬ ਚੈਨਲ ਹੋਵੇਗਾ, ਜਿਸ ਜ਼ਰੀਏ ਮੈਂ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਵਾਂਗਾ ਤੇ ਉਨ੍ਹਾਂ ਦੇ ਨਾਲ ਜੁੜਾਂਗਾ।
ਉਨ੍ਹਾਂ ਅੱਗੇ ਕਿਹਾ ਕਿ ਸਿਆਸਤ ਵਿਚ ਦਾਇਰਾ ਹੁੰਦਾ ਹੈ ਪਰ ਇਸ ਵਿਚ ਕੋਈ ਦਾਇਰਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਕੁਝ ਲੋਕਾਂ ਨੇ ਸਿਆਸਤ ਨੂੰ ਇਕ ਧੰਦਾ ਬਣਾ ਲਿਆ ਹੈ ਪਰ ਮੈਂ ਧੰਦੇ ਲਈ ਨਹੀਂ ਸਗੋਂ ਲੋਕ ਭਲਾਈ ਲਈ ਸਿਆਸਤ ਵਿਚ ਆਇਆ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਨਵਜੋਤ ਸਿੱਧੂ ਅਫੀਸ਼ਲ ਜ਼ਰੀਏ ਉਹ ਮੋਟੀਵੇਸ਼ਨਲ ਅਤੇ ਲੋਕਾਂ ਦੇ ਨਾਲ ਜੁੜੀਆਂ ਵੀਡੀਓ ਪਾਇਆ ਕਰਨਗੇ।
The post ਨਵਜੋਤ ਸਿੰਘ ਸਿੱਧੂ ਹੁਣ Youtube Channel ਰਾਂਹੀ ਜੋੜਨਗੇ ਲੋਕਾਂ ਨਾਲ, ਦੇਣਗੇ ਆਪਣੀ ਸਲਾਹ appeared first on Time Tv.
Leave a Reply