Advertisement

ਪੰਜਾਬੀ ਗਾਇਕ ਗੁਰਦਾਸ ਮਾਨ ਨੇ ਪਹਿਲਗਾਮ ਹਮਲੇ ‘ਤੇ ਕੀਤਾ ਡੂੰਘਾ ਦੁੱਖ ਪ੍ਰਗਟ

ਪੰਜਾਬ : ਪੰਜਾਬੀ ਗਾਇਕ ਗੁਰਦਾਸ ਮਾਨ (Gurdas Mann) ਨੇ ਪਹਿਲਗਾਮ ਹਮਲੇ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਇਸ ਸਬੰਧੀ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਅਤੇ ਇੱਕ ਕਵਿਤਾ ਵੀ ਲਿਖੀ।

ਉਨ੍ਹਾਂ ਨੇ ਲਿਖਿਆ, “ਰੱਬਾ ਕਦੇ ਵੀ ਨਾ ਪੈਣ ਵਿਛੋੜੇ ਸੁਣ ਲੈ ਦੁਆਵਾਂ ਮੇਰੀਆਂ, ਦਿਨ ਪਿਆਰ ਦੇ ਕਦੇ ਨਾ ਹੋਣ ਥੋੜੇ ਸੁਣ ਲੈ ਦੁਆਵਾਂ ਮੇਰੀਆਂ, ਕੋਈ ਜਾਂਦੇ ਹੋਏ ਸੱਜਣਾ ਨੂੰ ਮੋੜੇ ਸੁਣ ਲੈ ਦੁਆਵਾਂ ਮੇਰੀਆਂ, ਪਹਿਲਗਾਮ ਦੀ ਉਸ ਘਟਨਾ ਨੂੰ ਦੇਖਣ ਸੁਣਨ ਤੋਂ ਬਾਅਦ ਉਸੇ ਦਿਨ ਤੋਂ ਨਿਸ਼ਬਦ ਹਾਂ, ਮਨ ਉਦਾਸ ਹੈ।” ਤੁਹਾਨੂੰ ਦੱਸ ਦੇਈਏ ਕਿ ਮੰਗਲਵਾਰ ਨੂੰ ਅੱਤਵਾਦੀਆਂ ਨੇ ਦੱਖਣੀ ਕਸ਼ਮੀਰ ਦੇ ਮਸ਼ਹੂਰ ਸੈਰ-ਸਪਾਟਾ ਸਥਾਨ ਪਹਿਲਗਾਮ ਨੂੰ ਨਿਸ਼ਾਨਾ ਬਣਾਇਆ ਸੀ, ਜਿਸ ਵਿੱਚ ਘੱਟੋ-ਘੱਟ 26 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸੈਲਾਨੀ ਸਨ। ਇਸ ਹਮਲੇ ਨੂੰ 2019 ਦੇ ਪੁਲਵਾਮਾ ਹਮਲੇ ਤੋਂ ਬਾਅਦ ਕਸ਼ਮੀਰ ਘਾਟੀ ਵਿੱਚ ਸਭ ਤੋਂ ਭਿਆਨਕ ਅੱਤਵਾਦੀ ਹਮਲਾ ਦੱਸਿਆ ਜਾ ਰਿਹਾ ਹੈ, ਜਿਸ ਵਿੱਚ 40 ਸੀਆਰਪੀਐਫ ਜਵਾਨ ਸ਼ਹੀਦ ਹੋ ਗਏ ਸਨ।

The post ਪੰਜਾਬੀ ਗਾਇਕ ਗੁਰਦਾਸ ਮਾਨ ਨੇ ਪਹਿਲਗਾਮ ਹਮਲੇ ‘ਤੇ ਕੀਤਾ ਡੂੰਘਾ ਦੁੱਖ ਪ੍ਰਗਟ appeared first on Time Tv.

Leave a Reply

Your email address will not be published. Required fields are marked *