ਦਮੋਹ : ਮੱਧ ਪ੍ਰਦੇਸ਼ ਦੇ ਦਮੋਹ ਜ਼ਿਲ੍ਹੇ ‘ਚ ਅੱਜ ਇਕ ਐਸ.ਯੂ.ਵੀ. ਦੇ ਪੁਲ ਤੋਂ ਸੁੱਕੀ ਨਦੀ ‘ਚ ਡਿੱਗਣ ਨਾਲ 8 ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ ਕਰੀਬ 11 ਵਜੇ ਨੋਹਟਾ ਥਾਣਾ ਖੇਤਰ ਦੇ ਸਿਮਰੀ ਪਿੰਡ ਨੇੜੇ ਵਾਪਰਿਆ।
ਪੁਲਿਸ ਸੁਪਰਡੈਂਟ (ਐਸ.ਪੀ) ਸ਼ਰੁਤ ਕੀਰਤੀ ਸੋਮਵੰਸ਼ੀ ਨੇ ਦੱਸਿਆ ਕਿ ਐਸ.ਯੂ.ਵੀ. ਡਰਾਈਵਰ ਨੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ ਅਤੇ ਵਾਹਨ ਪੁਲ ਤੋਂ ਹੇਠਾਂ ਸੁੱਕੀ ਸੁਨਿਆਰੇ ਨਦੀ ਵਿੱਚ ਡਿੱਗ ਗਿਆ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ‘ਚ 8 ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ।
ਅਧਿਕਾਰੀ ਨੇ ਦੱਸਿਆ ਕਿ ਜਬਲਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਸਾਰੇ ਪੀੜਤ ਦਮੋਹ ਦੇ ਘਾਟ ਪਿਪਰੀਆ ਪਿੰਡ ਤੋਂ ਦੋ ਐਸ.ਯੂ.ਵੀ. ‘ਚ ਸਵਾਰ ਹੋ ਕੇ ਜਾ ਰਹੇ ਸਨ, ਜਦੋਂ ਇਕ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਿਆ। ਜ਼ਖਮੀਆਂ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ ਹੈ।
The post ਮੱਧ ਪ੍ਰਦੇਸ਼ ‘ਚ SUV ਦੇ ਨਦੀ ‘ਚ ਡਿੱਗਣ ਨਾਲ 8 ਲੋਕਾਂ ਦੀ ਹੋਈ ਮੌਤ , 6 ਜ਼ਖਮੀ appeared first on Time Tv.
Leave a Reply