ਫਤਿਹਾਬਾਦ : ਫਤਿਹਾਬਾਦ ‘ਚ ਭ੍ਰਿਸ਼ਟਾਚਾਰ ਰੋਕੂ ਬਿਊਰੋ (ਏ.ਸੀ.ਬੀ.) ਦੀ ਟੀਮ ਨੇ ਸਹਾਇਕ ਆਬਕਾਰੀ ਤੇ ਕਰ ਅਧਿਕਾਰੀ ਏ.ਈ.ਟੀ.ਓ ਨੂੰ 15,000 ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਏ.ਈ.ਟੀ.ਓ ਦਾ ਨਾਮ ਕ੍ਰਿਸ਼ਨ ਲਾਲ ਹੈ।
ਪਿੰਡ ਭੋਡੀਆਖੇੜਾ ਦੇ ਵਸਨੀਕ ਠੇਕੇਦਾਰ ਸੁਧੀਰ ਨੇ ਸ਼ਿਕਾਇਤ ‘ਚ ਦੱਸਿਆ ਕਿ ਉਸ ਦਾ ਅਹਰਵਾ ‘ਚ ਸ਼ਰਾਬ ਦਾ ਠੇਕਾ ਹੈ। ਸੁਧੀਰ ਨੇ ਦੋਸ਼ ਲਾਇਆ ਹੈ ਕਿ ਏ.ਈ.ਟੀ.ਓ ਕ੍ਰਿਸ਼ਨ ਕੁਮਾਰ ਵਰਮਾ 13 ਅਪ੍ਰੈਲ ਨੂੰ ਉਸ ਦੇ ਠੇਕੇ ‘ਤੇ ਆਇਆ ਅਤੇ ਸਟਾਕ ਰਜਿਸਟਰ ਚੁੱਕ ਲਿਆ। ਉਹ ਸਟਾਕ ਰਜਿਸਟਰ ਵਾਪਸ ਦੇਣ ਦੇ ਨਾਂ ‘ਤੇ 30,000 ਰੁਪਏ ਦੀ ਮੰਗ ਕਰ ਰਿਹਾ ਸੀ। ਬਾਅਦ ‘ਚ ਇਸ ਮਾਮਲੇ ਨੂੰ 19 ਹਜ਼ਾਰ ‘ਚ ਅੰਤਿਮ ਰੂਪ ਦਿੱਤਾ ਗਿਆ। ਬੀਤੇ ਦਿਨ 15,000 ਰੁਪਏ ਦਾ ਭੁਗਤਾਨ ਕਰਨਾ ਸੀ। ਰਿਸ਼ਵਤ ਦੀ ਮੰਗ ਤੋਂ ਪਰੇਸ਼ਾਨ ਠੇਕੇਦਾਰ ਨੇ ਇਸ ਮਾਮਲੇ ਦੀ ਸ਼ਿਕਾਇਤ ਭ੍ਰਿਸ਼ਟਾਚਾਰ ਰੋਕੂ ਬਿਊਰੋ ਹਿਸਾਰ ਨੂੰ ਕੀਤੀ।
ਹਿਸਾਰ ਤੋਂ ਬਿਊਰੋ ਦੀ ਟੀਮ ਇੰਸਪੈਕਟਰ ਅਜੀਤ ਸਿੰਘ ਨੇ ਮਿੰਨੀ ਸਕੱਤਰੇਤ ਨੇੜੇ ਏ.ਈ.ਟੀ.ਓ. ਕ੍ਰਿਸ਼ਨ ਕੁਮਾਰ ਵਰਮਾ ਨੂੰ 15,000 ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ। ਇੰਸਪੈਕਟਰ ਅਜੀਤ ਸਿੰਘ ਨੇ ਦੱਸਿਆ ਕਿ ਕ੍ਰਿਸ਼ਨ ਕੁਮਾਰ ਦਾ ਡਰਾਈਵਰ ਵਿਨੋਦ ਕੁਮਾਰ ਵੀ 4000 ਰੁਪਏ ਦੀ ਰਿਸ਼ਵਤ ਮੰਗ ਰਿਹਾ ਸੀ। ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
The post ACB ਦੀ ਟੀਮ ਨੇ AETO ਕ੍ਰਿਸ਼ਨ ਲਾਲ ਨੂੰ 15,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕੀਤਾ ਗ੍ਰਿਫ਼ਤਾਰ appeared first on Time Tv.
Leave a Reply