ਜੰਮੂ : ਰਾਮਬਨ ਪੁਲਿਸ ਨੇ ਦੇਸ਼ ਵਿਰੋਧੀ ਗਤੀਵਿਧੀਆਂ ਦਾ ਸਖ਼ਤ ਨੋਟਿਸ ਲੈਂਦਿਆਂ ਜਨ ਸੁਰੱਖਿਆ ਐਕਟ ਤਹਿਤ ਅੱਤਵਾਦੀਆਂ ਦੇ ਓਵਰਗਰਾਊਂਡ ਵਰਕਰ ਮਨਜ਼ੂਰ ਅਹਿਮਦ ਨੂੰ ਗ੍ਰਿਫ਼ਤਾਰ ਕੀਤਾ ਹੈ।
ਜਾਣਕਾਰੀ ਅਨੁਸਾਰ ਪੁਲਿਸ ਨੇ ਦੱਸਿਆ ਕਿ ਮਨਜ਼ੂਰ ਅਹਿਮਦ ਗੁਲ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਰਾਸ਼ਟਰ ਅਤੇ ਸਮਾਜ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਰਿਹਾ ਹੈ। ਮਨਜ਼ੂਰ ਅਹਿਮਦ ਲੰਬੇ ਸਮੇਂ ਤੋਂ ਫਰਾਰ ਸੀ ਅਤੇ ਗ੍ਰਿਫ਼ਤਾਰੀ ਤੋਂ ਬਚ ਰਿਹਾ ਸੀ। ਪੁਲਿਸ ਦੀ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ । ਵਿਸ਼ੇਸ਼ ਟੀਮ ਸਫ਼ਲ ਰਹੀ ਅਤੇ ਮਨਜ਼ੂਰ ਅਹਿਮਦ ਨੂੰ ਗ੍ਰਿਫ਼ਤਾਰ ਕਰ ਲਿਆ।
The post ਜੰਮੂ ਪੁਲਿਸ ਦਾ ਸਖਤ ਐਕਸ਼ਨ , ਅੱਤਵਾਦੀਆਂ ਦੇ ਓਵਰਗਰਾਊਂਡ ਵਰਕਰ ਮਨਜ਼ੂਰ ਅਹਿਮਦ ਨੂੰ ਕੀਤਾ ਗ੍ਰਿਫ਼ਤਾਰ appeared first on Time Tv.
Leave a Reply