7 ਵਾਰ ਵਿਧਾਇਕ ਰਹਿ ਚੁੱਕੇ ਭਾਜਪਾ ਨੇਤਾ ਸ਼ਾਮ ਦੇਵ ਰਾਏ ਚੌਧਰੀ ਦਾ ਹੋਇਆ ਦੇਹਾਂਤ
By admin / November 26, 2024 / No Comments / Punjabi News
ਵਾਰਾਣਸੀ: 7 ਵਾਰ ਵਿਧਾਇਕ ਰਹਿ ਚੁੱਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਸ਼ਾਮ ਦੇਵ ਰਾਏ ਚੌਧਰੀ (Bharatiya Janata Party leader Sham Dev Rai Chowdhury) ,(85) ਦਾ ਅੱਜ ਸਵੇਰੇ ਹਸਪਤਾਲ ‘ਚ ਇਲਾਜ ਦੌਰਾਨ ਦੇਹਾਂਤ ਹੋ ਗਿਆ। ਭਾਜਪਾ ਦੇ ਇਕ ਅਹੁਦਾ ਅਧਿਕਾਰੀ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ‘ਦਾਦਾ’ ਦੇ ਨਾਂ ਨਾਲ ਮਸ਼ਹੂਰ ਚੌਧਰੀ ਕੁਝ ਦਿਨਾਂ ਤੋਂ ਉਮਰ ਸੰਬੰਧੀ ਸਮੱਸਿਆਵਾਂ ਨਾਲ ਪੀੜਤ ਸਨ। ਪਿਛਲੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦਾ ਹਾਲ ਪੁੱਛਿਆ ਸੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿ ਤਿਆਨਾਥ ਵੀ ਆਪਣੇ ਵਾਰਾਣਸੀ ਦੌਰੇ ਦੌਰਾਨ ਚੌਧਰੀ ਨੂੰ ਦੇਖਣ ਹਸਪਤਾਲ ਗਏ ਸਨ।
ਭਾਜਪਾ ਮਹਾਨਗਰ ਪ੍ਰਧਾਨ ਵਿ ਦਿਆਸਾਗਰ ਰਾਏ ਨੇ ਦੱਸਿਆ ਕਿ ਸ਼ਾਮ ਦੇਵ ਰਾਏ ਚੌਧਰੀ ਨੂੰ ਬ੍ਰੇਨ ਹੇਮਰੇਜ਼ ਕਾਰਨ ਇਲਾਜ ਲਈ ਇਕ ਨਿੱਜੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਅੱਜ ਸਵੇਰੇ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਨ੍ਹਾਂ ਕਿਹਾ ਕਿ ‘ਦਾਦਾ’ ਦੇ ਦੇਹਾਂਤ ਨਾਲ ਹੋਏ ਨੁਕਸਾਨ ਦੀ ਭਰਪਾਈ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ‘ਦਾਦਾ’ ਜਨਤਾ ‘ਚ ਆਪਣੀ ਸਹਿਜਤਾ ਅਤੇ ਸਰਲਤਾ ਕਾਰਨ ਲੋਕਪ੍ਰਿਯ ਸਨ ਅਤੇ ਉਨ੍ਹਾਂ ਦੇ ਦੇਹਾਂਤ ਨਾਲ ਕਾਸ਼ੀ ਨੇ ਇਕ ਲੋਕਪ੍ਰਿਯ ਨੇਤਾ ਨੂੰ ਗੁਆ ਦਿੱਤਾ ਹੈ। ਭਾਜਪਾ ਆਗੂਆਂ ਨੇ ਕਿਹਾ ਕਿ ਸ਼ਾਮਦੇਵ ਰਾਏ ਚੌਧਰੀ 1989 ਤੋਂ 2017 ਤੱਕ ਲਗਾਤਾਰ ਸ਼ਹਿਰ ਦੱਖਣ ਦੇ 7 ਵਾਰ ਵਿਧਾਇਕ ਰਹੇ। ਭਾਜਪਾ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਸ਼ਾਮ ਦੇਵ ਰਾਏ 2007 ਅਤੇ 2012 ‘ਚ ਪ੍ਰੋਟੇਮ ਸਪੀਕਰ ਵੀ ਰਹੇ ਸਨ।