November 5, 2024

6 ਮੰਜ਼ਿਲਾ ਰੈਸਟੋਰੈਂਟ ‘ਚ ਭਿਆਨਕ ਅੱਗ ਲੱਗਣ ਕਾਰਨ 44 ਲੋਕਾਂ ਦੀ ਮੌਤ

ਢਾਕਾ : ਬੰਗਲਾਦੇਸ਼ ਦੀ ਰਾਜਧਾਨੀ ਢਾਕਾ (Dhaka) ਦੇ ਬੈਲੀ ਰੋਡ ਸਥਿਤ ਇਕ 6 ਮੰਜ਼ਿਲਾ ਰੈਸਟੋਰੈਂਟ ‘ਚ ਬੀਤੀ ਰਾਤ ਭਿਆਨਕ ਅੱਗ ਲੱਗਣ ਕਾਰਨ 44 ਲੋਕਾਂ ਦੀ ਮੌਤ ਹੋ ਗਈ ਹੈ। ਸਿਹਤ ਮੰਤਰੀ ਸਮੰਤਾ ਲਾਲ ਸੇਨ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਅੱਗ ਲੱਗਣ ਕਾਰਨ ਜ਼ਖਮੀ ਹੋਏ ਲੋਕਾਂ ਨੂੰ ਜਦੋਂ ਹਸਪਤਾਲ ਪਹੁੰਚਾਇਆ ਗਿਆ ਤਾਂ ਉਨ੍ਹਾਂ ‘ਚੋਂ 33 ਲੋਕਾਂ ਦੀ ਮੌਤ ਢਾਕਾ ਮੈਡੀਕਲ ਕਾਲਜ ਹਸਪਤਾਲ ਵਿਖੇ ਹੋ ਗਈ, ਜਦਕਿ 10 ਨੇ ਸ਼ੇਖ ਹਸੀਨਾ ਨੈਸ਼ਨਲ ਇੰਸਟੀਚਿਊਟ ਆਫ਼ ਬਰਨ ਐਂਡ ਪਲਾਸਟਿਕ ਸਰਜਰੀ ਵਿਖੇ ਦਮ ਤੋੜ ਦਿੱਤਾ ਹੈ।

ਉਨ੍ਹਾਂ ਅੱਗੇ ਦੱਸਿਆ ਕਿ 22 ਲੋਕ ਗੰਭੀਰ ਰੂਪ ‘ਚ ਅੱਗ ਦੀ ਚਪੇਟ ‘ਚ ਆਏ ਹਨ, ਜੋ ਕਿ ਹੁਣ ਹਸਪਤਾਲ ‘ਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਹਨ। ਇਸ ਤੋਂ ਇਲਾਵਾ 75 ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ, ਜਿਨ੍ਹਾਂ ‘ਚੋਂ 42 ਲੋਕ ਬੇਹੋਸ਼ ਹੋ ਗਏ ਸਨ। ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਲੋਕਾਂ ਨੂੰ ਬਾਹਰ ਕੱਢਿਆ ਅਤੇ ਮੁਸ਼ੱਕਤ ਨਾਲ ਅੱਗ ਬੁਝਾਈ। ਜਾਣਕਾਰੀ ਮੁਤਾਬਕ ਇਹ ਅੱਗ ਦੇਰ ਰਾਤ ਕਰੀਬ 10 ਵਜੇ ਲੱਗੀ ਸੀ ਤੇ ਕਰੀਬ 2 ਘੰਟੇ ਦੀ ਸਖ਼ਤ ਮਿਹਨਤ ਮੁਸ਼ੱਕਤ ਤੋਂ ਬਾਅਦ ਇਸ ‘ਤੇ ਕਾਬੂ ਪਾਇਆ ਜਾ ਸਕਿਆ।

By admin

Related Post

Leave a Reply