ਨਵੀਂ ਦਿੱਲੀ: ਦਿੱਲੀ ਦੇ ਸੁਲਤਾਨਪੁਰੀ ਇਲਾਕੇ (Sultanpuri Area) ਤੋਂ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ 5 ਲੋਕਾਂ ਨੇ ਮਿਲ ਕੇ 25 ਸਾਲਾ ਨੌਜਵਾਨ ਦਾ ਕਤਲ ਕਰ ਦਿੱਤਾ ਹੈ । ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾ ਬਾਹਰੀ ਦਿੱਲੀ ਦੇ ਸੁਲਤਾਨਪੁਰੀ ਦੀ ਇੱਕ ਤੰਗ ਗਲੀ ਵਿੱਚ ਵਾਪਰੀ । ਜਿੱਥੇ 5 ਲੋਕਾਂ ਨੇ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਹੈ ।

ਪੁਲਿਸ ਅਨੁਸਾਰ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬਾਕੀ ਦੋ ਨੂੰ ਫੜਨ ਲਈ ਟੀਮਾਂ ਬਣਾਈਆਂ ਗਈਆਂ ਹਨ।ਪੁਲਿਸ ਨੇ ਦੱਸਿਆ ਕਿ ਕਤਲ ਦੇ ਸਮੇਂ ਦੋਸ਼ੀ ਨਸ਼ੇ ਦੀ ਹਾਲਤ ‘ਚ ਸਨ। ਮ੍ਰਿਤਕ ਦੇ ਸਰੀਰ ‘ਤੇ ਚਾਕੂ ਦੇ ਜ਼ਖਮ ਮਿਲੇ ਹਨ ਅਤੇ ਮ੍ਰਿਤਕ ਦੀ ਪਛਾਣ ਆਜ਼ਾਦ ਵਜੋਂ ਹੋਈ ਹੈ।

ਇਕ ਅਧਿਕਾਰੀ ਨੇ ਦੱਸਿਆ, ‘ਨਸ਼ੇ ਦੀ ਹਾਲਤ ‘ਚ ਹਮਲਾਵਰਾਂ ਨੇ ਜ਼ਮੀਨ ‘ਤੇ ਖੜ੍ਹੇ ਆਜ਼ਾਦ ਦੇ ਮੋਟਰਸਾਈਕਲ ਨੂੰ ਹੇਠਾਂ ਖਿੱਚ ਲਿਆ ਅਤੇ ਜਦੋਂ ਆਜ਼ਾਦ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਉਸ ‘ਤੇ ਚਾਕੂਆਂ ਅਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ। ਇਸ ਘਟਨਾ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।

Leave a Reply